ਨੇਹਾ ਕੱਕੜ ਕਰਕੇ ਟਰੋਲ ਹੋਏ ਰੋਹਨਪ੍ਰੀਤ ਸਿੰਘ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

Written by  Rupinder Kaler   |  November 27th 2020 01:16 PM  |  Updated: November 27th 2020 01:16 PM

ਨੇਹਾ ਕੱਕੜ ਕਰਕੇ ਟਰੋਲ ਹੋਏ ਰੋਹਨਪ੍ਰੀਤ ਸਿੰਘ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਹਨੀਮੂਨ ਤੋਂ ਬਾਅਦ ਮੁੰਬਈ ਵਾਪਸ ਪਰਤੇ ਹਨ। ਰੋਹਨਪ੍ਰੀਤ ਸਿੰਘ ਨੂੰ ਵੀਰਵਾਰ ਨੂੰ ਮੁੰਬਈ ਵਿਚ ਇਕ ਸੈਲੂਨ ਦੇ ਬਾਹਰ ਸਪਾਟ ਹੋਏ। ਸੋਸ਼ਲ ਮੀਡੀਆ 'ਤੇ ਸੈਲੂਨ ਦੇ ਬਾਹਰ ਸਪਾਟ ਹੋਣ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਰੋਹਨਪ੍ਰੀਤ ਸਿੰਘ ਨੂੰ ਕੁਝ ਲੋਕਾਂ ਨੇ ਟਰੋਲ ਕੀਤਾ। ਟਰੋਲਜ਼ ਆਖ ਰਹੇ ਹਨ ਕਿ ਉਨ੍ਹਾਂ ਦੀ ਪਛਾਣ ਹਮੇਸ਼ਾਂ ਨੇਹਾ ਕੱਕੜ ਦੇ ਪਤੀ ਵਜੋਂ ਕੀਤੀ ਜਾਏਗੀ।

ਹੋਰ ਪੜ੍ਹੋ :

neha kakkar and rohan

ਖਾਸ ਗੱਲ ਇਹ ਹੈ ਕਿ ਦੋਹਾਂ ਵਿਚਾਲੇ ਉਮਰ ਵਿਚ 7 ਸਾਲ ਦਾ ਫਰਕ ਹੈ। ਇਕ ਹੋਰ ਯੂਜਰ ਨੇ ਟਿੱਪਣੀ ਵਿਚ ਲਿਖਿਆ, 'ਹੁਣ ਸਾਰੇ ਪੈਪਰਾਜ਼ੀ ਬੋਲਣਗੇ, ਉਹ ਨੇਹਾ ਦਾ ਪਤੀ, ਹੁਣ ਐਂਵੇ ਦਿਆਂ ਨੂੰ ਵੀ ਵੇਖਣ ਪਵੇਗਾ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਆਪਣੇ ਵਿਆਹ ਤੋਂ ਪਹਿਲਾਂ 'ਨੇਹੁ ਦਾ ਵਿਆਹ' ਗਾਣਾ ਰਿਲੀਜ਼ ਕੀਤਾ ਸੀ ।

ਦੋਵਾਂ ਨੇ ਗਾਣੇ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਰਿਸ਼ਤੇ ਦਾ ਸਟੇਟਸ ਜਨਤਕ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਹੀ ਸੁਰਖੀਆਂ ਵਿੱਚ ਆ ਗਏ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਹੋਣ ਦੀਆਂ ਖ਼ਬਰਾਂ ਆਈਆਂ। ਦੋਵਾਂ ਦਾ ਵਿਆਹ 24 ਅਕਤੂਬਰ ਨੂੰ ਦਿੱਲੀ ਵਿੱਚ ਹੋਇਆ ਸੀ। ਦੋਵਾਂ ਦੇ ਵਿਆਹ ਸਮਾਰੋਹਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀਆਂ ਗਈਆਂ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network