ਦੇਬੀ ਮਖਸੂਸਪੁਰੀ ਅਤੇ ਰੌਸ਼ਨ ਪ੍ਰਿੰਸ ਦੀ ਜੋੜੀ ਕਰਨ ਜਾ ਰਹੀ ਕਮਾਲ, ਜਲਦ ਰਿਲੀਜ਼ ਹੋਵੇਗਾ ‘ਲਾਰੇ-2’ ਗੀਤ

Written by  Rupinder Kaler   |  July 14th 2020 05:16 PM  |  Updated: July 14th 2020 05:16 PM

ਦੇਬੀ ਮਖਸੂਸਪੁਰੀ ਅਤੇ ਰੌਸ਼ਨ ਪ੍ਰਿੰਸ ਦੀ ਜੋੜੀ ਕਰਨ ਜਾ ਰਹੀ ਕਮਾਲ, ਜਲਦ ਰਿਲੀਜ਼ ਹੋਵੇਗਾ ‘ਲਾਰੇ-2’ ਗੀਤ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਇਸ ਵਾਰ ਕੁਝ ਨਵਾਂ ਕਰਨ ਜਾ ਰਹੇ ਹਨ, ਜੀ ਹਾਂ ਇਸ ਵਾਰ ਰੌਸ਼ਨ ਪ੍ਰਿੰਸ ਦੇਬੀ ਮਖਸੂਸਪੁਰੀ ਨਾਲ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦਾ ਟੀਜ਼ਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ‘ਲਾਰੇ-2’ ਟਾਈਟਲ ਹੇਠ 15 ਜੁਲਾਈ ਨੂੰ ਯੂਟਿਊਬ ’ਤੇ 16 ਜੁਲਾਈ ਨੂੰ ਪੀਟੀਸੀ ਪੰਜਾਬੀ ’ਤੇ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/CCiH73-ASXI/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਆਵਾਜ਼ ਰੌਸ਼ਨ ਪ੍ਰਿੰਸ ਤੇ ਦੇਬੀ ਮਖਸੂਸਪੁਰੀ ਨੇ ਦਿੱਤੀ ਹੈ ਜਦੋਂ ਕਿ ਇਸ ਦੇ ਬੋਲ ਦੇਬੀ ਨੇ ਲਿਖੇ ਹਨ । ਗੀਤ ਨੂੰ ਮਿਊਜ਼ਿਕ ਪ੍ਰਿੰਸ ਘੁੰਮਣ ਨੇ ਦਿੱਤਾ ਹੈ ਤੇ ਵੀਡੀਓ ਆਰ ਸੁਆਮੀ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਰੌਸ਼ਨ ਪ੍ਰਿੰਸ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਦੇਬੀ ਤੇ ਰੌਸ਼ਨ ਪ੍ਰਿੰਸ ਇੱਕਠੇ ਕੋਈ ਗਾਣਾ ਲੈ ਕੇ ਆ ਰਹੇ ਹਨ ।

https://www.instagram.com/p/CClWks_AO-0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network