ਰੌਸ਼ਨ ਪ੍ਰਿੰਸ ਗਾਇਕਾ ਗੁਰਲੇਜ ਅਖਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੱਕੇ ਰੰਗ’

written by Lajwinder kaur | April 05, 2022

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਕਾਫੀ ਸਮੇਂ ਤੋਂ ਬਾਅਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਹਨ। ਇਸ ਵਾਰ ਉਹ ਡਿਊਟ ਸੌਂਗ ਪੱਕੇ ਰੰਗ Pakke Rang ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਉਹ ਗਾਇਕਾ ਗੁਰਲੇਜ ਅਖਤਰ ਦੇ ਨਾਲ ਮਿਲਕੇ ਗਾਉਂਦੇ ਹੋਏ ਨਜ਼ਰ ਆਉਣਗੇ। ਇਹ ਗੀਤ 6ਅਪ੍ਰੈਲ ਨੂੰ ਪੀਟੀਸੀ ਐਕਸਕਲਿਉਸਿਵ ਰਿਲੀਜ਼ ਹੋਵੇਗਾ। ਇਹ ਗੀਤ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ।

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

inside image of roshan prince of pakke rang

ਇਸ ਗੀਤ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਗੀਤ ਦੇ ਬੋਲ ਸੁੱਖਮਨ ਹੀਰ ਨੇ ਲਿਖੇ ਤੇ ਮਿਊਜ਼ਿਕ ਮੈਂਡ ਮਿਕਸ ਨੇ ਦਿੱਤਾ ਹੈ। ਗਾਣੇ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਅਤੇ ਮਾਡਲ Karnawat । ਇਹ ਪੂਰਾ ਗੀਤ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲੈ ਕੇ ਰੌਸ਼ਨ ਪ੍ਰਿੰਸ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ।

Roshan Prince With Wife

ਹੋਰ ਪੜ੍ਹੋ : ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਬਸ ਤੂੰ, ‘ਬੇਵਫਾਈਆਂ’, ਰੰਗ ਪੱਕਾ, ਜੱਟੀ ਦੇ ਨੈਣ, ਬੋਲਦਾ ਨਹੀਂ, ਦਿਲ ਡਰਦਾ ਵਰਗੇ ਕਈ ਗੀਤ ਸ਼ਾਮਿਲ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਐਕਟਿਵ ਨੇ। ਬਹੁਤ ਜਲਦ ਉਹ ਨਵੀਂ ਫ਼ਿਲਮ ‘ਵਧਾਈਆਂ ਬਾਪੂ ਤੈਨੂੰ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਆਪਣਾ ਪਰਿਵਾਰਕ ਯੂਟਿਊਬ ਬਲਾਗ ਵੀ ਚਲਾਉਂਦੇ ਨੇ। ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਹਨ।

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by Roshan Prince (@theroshanprince)

You may also like