ਬਚਪਨ 'ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ 

written by Rupinder Kaler | November 15, 2018

ਕਹਿੰਦੇ ਨੇ ਕਿ ਲਗਨ ਤੇ ਮਿਹਨਤ ਕਿਸੇ ਵੀ ਸਖਸ਼ ਨੂੰ ਉਸ ਦੇ ਮੁਕਾਮ ਤੇ ਪਹੁੰਚਾ ਹੀ ਦਿੰਦੀ ਹੈ । ਅਜਿਹਾ ਹੀ ਕੁਝ ਹੋਇਆ ਹੈ ਗਾਇਕ ਅਤੇ ਐਕਟਰ ਰੌਸ਼ਨ ਪ੍ਰਿੰਸ ਦੇ ਨਾਲ ਜਿਹਨਾਂ ਨੇ ਆਪਣੀ ਮਿਹਨਤ ਦੇ ਨਾਲ ਪਾਲੀਵੁੱਡ ਅਤੇ ਗਾਇਕੀ ਦੇ ਖੇਤਰ ਵਿੱਚ ਖਾਸ ਨਾਂ ਬਣਾਇਆ ਹੈ ।ਰੌਸ਼ਨ ਪ੍ਰਿੰਸ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ , ਇਹ ਅਸੀਂ ਨਹੀਂ ਕਹਿ ਰਹੇ ਬਲਕਿ ਖੁਦ ਰੋਸ਼ਨ ਪ੍ਰਿੰਸ ਨੇ ਇਸ ਦਾ ਖੁਲਾਸਾ ਕੀਤਾ ਹੈ ।

ਹੋਰ ਵੇਖੋ :ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ

Roshan Prince Roshan Prince

ਉਹਨਾਂ ਨੇ ਬਾਲ ਦਿਹਾੜੇ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਇੱਕ ਬੱਚਾ ਲੋਕਾਂ ਦੀ ਭੀੜ ਵਿੱਚ ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡਿਓ ਦੇ ਨਾਲ ਹੀ ਰੋਸ਼ਨ ਪ੍ਰਿੰਸ ਨੇ ਲੋਕਾਂ ਨੂੰ ਬਾਲ ਦਿਹਾੜੇ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ।

ਹੋਰ ਵੇਖੋ :ਨਵੇਂ ਵਿਵਾਦ ‘ਚ ਫਸੇ ਸਲਮਾਨ ਖਾਨ, ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

https://www.instagram.com/p/BqKqjTRAGeu/

ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਤੇ ਇਸ ਵੀਡਿਓ ਨੂੰ ਦੇਖ ਕੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ ਹਨ । ਦਰਅਸਲ ਵੀਡਿਓ ਵਿੱਚ ਗਾਉਣ ਵਾਲਾ ਬੱਚਾ ਰੋਸ਼ਨ ਪ੍ਰਿੰਸ ਹੀ ਹੈ ।ਸੋ ਇਹ ਵੀਡਿਓ ਸਾਫ ਕਰਦੀ ਹੈ ਕਿ ਕਿਸ ਤਰ੍ਹਾਂ ਲੰਮੇ ਸੰਘਰਸ਼ ਤੋਂ ਬਾਅਦ ਰੌਸ਼ਨ ਪ੍ਰਿੰਸ ਨੇ ਇਹ ਮੁਕਾਮ ਹਾਸਲ ਕੀਤਾ ਹੈ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਪੰਜਾਬੀ ਫਿਲਮ ਰਾਂਝਾ ਰਿਫਿਉਜੀ ਆਈ ਹੈ , ਇਸ ਫਿਲਮ ਨੂੰ ਲੋਕਾਂ ਨੇ ਵੀ ਖੂਬ ਪਸੰਦ ਕੀਤਾ ਹੈ ।

You may also like