ਨਵੇਂ ਵਿਵਾਦ 'ਚ ਫਸੇ ਸਲਮਾਨ ਖਾਨ, ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ 

Written by  Rupinder Kaler   |  November 15th 2018 06:06 AM  |  Updated: November 15th 2018 06:06 AM

ਨਵੇਂ ਵਿਵਾਦ 'ਚ ਫਸੇ ਸਲਮਾਨ ਖਾਨ, ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ 

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਲੁਧਿਆਣਾ ਵਿੱਚ ਚੱਲ ਰਹੀ ਹੈ ।ਪਰ ਇਸ ਸ਼ੂਟਿੰਗ ਦੇ ਚਲਦੇ ਸਲਮਾਨ ਖਾਨ ਇੱਕ ਨਵੇਂ ਵਿਵਾਦ ਵਿੱਚ ਘਿਰਦੇ ਹੋਏ ਦਿਖਾਈ ਦੇ ਰਹੇ । ਫਿਲਮ ਦੀ ਸ਼ੂਟਿੰਗ ਲਈ ਸਲਮਾਨ ਖਾਨ ਵੱਲੋਂ ਲੁਧਿਆਣਾ ਦੇ ਪਿੰਡ ਬੱਲ੍ਹੋਵਾਲ ਵਿੱਚ ਵਾਹਗਾ ਬਾਰਡਰ ਦਾ ਸੈੱਟ ਲਗਾਇਆ ਗਿਆ ਹੈ । ਇਸ ਸੈੱਟ ਦੇ ਇੱਕ ਪਾਸੇ ਭਾਰਤ ਦੀ ਸਰਹੱਦ ਦਿਖਾਈ ਗਈ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਦਿਖਾਈ ਗਈ ਹੈ ।

ਹੋਰ ਵੇਖੋ :ਵਿਰਕ ਸਨੇਟੇ ਵਾਲਾ ਬਣਿਆ ਦਬੰਗ ,ਵੇਖੋ ਵੀਡਿਓ

https://www.instagram.com/p/BqMKOgVnRWc/

ਇਸੇ ਤਰ੍ਹਾਂ ਇੱਕ ਪਾਸੇ ਭਾਰਤ ਦਾ ਝੰਡਾ ਲਗਾਇਆ ਗਿਆ ਹੈ ਤੇ ਦੂਜੇ ਪਾਸੇ ਪਾਕਿਸਤਾਨ ਦਾ ਝੰਡਾ ਲਗਾਇਆ ਗਿਆ ਹੈ । ਜਿਸ ਨੂੰ ਲੈ ਕੇ ਕੁਝ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ ।ਸ਼ਿਵਸੈਨਾ ਹਿੰਦੂ ਨੇਤਾ ਅਮਿਤ ਅਰੋੜਾ ਦਾ ਕਹਿਣਾ ਹੈ ਕਿ ਉਹ ਭਾਰਤ 'ਚ ਪਾਕਿਸਤਾਨ ਦਾ ਝੰਡਾ ਬਰਦਾਸ਼ਤ ਨਹੀਂ ਕਰਨਗੇ।

ਹੋਰ ਵੇਖੋ :ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ

https://www.instagram.com/p/BqMKHDon0aq/

ਜੇਕਰ ਸੈੱਟ 'ਤੇ ਪਾਕਿਸਤਾਨ ਦਾ ਝੰਡਾ ਲੱਗਿਆ ਤਾਂ ਉਹ ਫ਼ਿਲਮ ਦਾ ਵਿਰੋਧ ਕਰਨਗੇ।ਇਸ ਦੇ ਨਾਲ ਹੀ ਹਿੰਦੂ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਲਮਾਨ ਜਿਸ ਹੋਟਲ ਵਿੱਚ ਰੁਕਣਗੇ, ਉਸ ਹੋਟਲ ਦੇ ਬਾਹਰ ਧਰਨੇ ਦਿੱਤੇ ਜਾਣਗੇ । ਇਸ ਦੌਰਾਨ ਇਹਨਾਂ ਸੰਗਠਨਾਂ ਨੇ ਪੁਲਿਸ ਕਮਿਸ਼ਨਰ ਨੂੰ ਸੈੱਟ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network