ਫ਼ਿਲਮ 'ਜੀ ਵਾਈਫ਼ ਜੀ' ਦਾ ਮਜ਼ੇਦਾਰ ਪੋਸਟਰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਕਿਹਾ-‘ਇਹ ਫ਼ਿਲਮ ਕਾਲਪਨਿਕ ਨਹੀਂ, ਇਸਦਾ ਹਰ ਵਿਆਹੇ ਬੰਦੇ ਨਾਲ….’

Written by  Lajwinder kaur   |  January 25th 2023 10:04 AM  |  Updated: January 25th 2023 10:04 AM

ਫ਼ਿਲਮ 'ਜੀ ਵਾਈਫ਼ ਜੀ' ਦਾ ਮਜ਼ੇਦਾਰ ਪੋਸਟਰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਕਿਹਾ-‘ਇਹ ਫ਼ਿਲਮ ਕਾਲਪਨਿਕ ਨਹੀਂ, ਇਸਦਾ ਹਰ ਵਿਆਹੇ ਬੰਦੇ ਨਾਲ….’

Roshan Prince shares poster of new movie 'Ji Wife Ji': ਕਹਿੰਦੇ ਨੇ ‘ਵਿਆਹ ਦਾ ਲੱਡੂ’ ਅਜਿਹਾ ਹੈ ਜੋ ਖਾਵੇਂ ਉਹ ਵੀ ਪਛਤਾਵੇਂ, ਜੋ ਨਾ ਖਾਵੇਂ ਉਹ ਵੀ ਪਛਤਾਵੇਂ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਵਿਆਹੇ ਅਤੇ ਅਣਵਿਆਹੇ ਲੋਕਾਂ ਨੂੰ ਲੈ ਕੇ ਮਜ਼ੇਦਾਰ ਚੁਟਕਲੇ ਵੀ ਦੇਖਣ ਨੂੰ ਮਿਲਦੇ ਹਨ। ਜ਼ਿਆਦਾਤਰ ਵਿਆਹੇ ਲੋਕਾਂ ਨੂੰ ਲੈ ਕੇ ਚੁਟਕਲੇ ਦੇਖਣ ਨੂੰ ਮਿਲਦੇ ਹਨ। ਪਤੀ-ਪਤਨੀ ਦੇ ਰਿਸ਼ਤੇ ਉੱਤੇ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਇੱਕ ਮਜ਼ੇਦਾਰ ਫ਼ਿਲਮ 'ਜੀ ਵਾਈਫ਼ ਜੀ' ਲੈ ਕੇ ਆ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਫ਼ਿਲਮ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ਸੋਸ਼ਲ਼ ਮੀਡੀਆ ਉੱਤੇ ਪੋਸਟਰ ਨੂੰ ਖੂਬ ਹੁੰਗਾਰਾ ਮਿਲ ਰਿਹਾ ਹੈ।

punjabi singer roshan prince

ਹੋਰ ਪੜ੍ਹੋ :ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਬੱਝੇ ਵਿਆਹ ਦੇ ਬੰਧਨ ‘ਚ; ਅਦਾਕਾਰਾ ਰਾਜ ਧਾਲੀਵਾਲ ਨੇ ਵੀਡੀਓ ਸ਼ੇਅਰ ਕਰਕੇ ਨਵੀਂ ਵਿਆਹੀ ਜੋੜੀ ਨੂੰ ਦਿੱਤੀ ਵਧਾਈ

ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਜੀ ਵਾਈਫ਼ ਜੀ ਦਾ ਪੋਸਟਰ ਸ਼ੇਅਰ ਕੀਤਾ ਹੈ। ਫ਼ਿਲਮ ਦੇ ਪੋਸਟਰ ਦੇ ਨਾਲ ਉਨ੍ਹਾਂ ਨੇ ਮਜ਼ੇਦਾਰ ਕਪੈਸ਼ਨ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ- ‘ਇਹ ਫ਼ਿਲਮ ਕਾਲਪਨਿਕ ਨਹੀਂ ਹੈ ਇਸਦਾ ਹਰ ਵਿਆਹੇ ਬੰਦੇ ਨਾਲ ਸਿੱਧਾ- ਸਿੱਧਾ ਸੰਬੰਧ ਹੈ ???’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ji wife ji poster

ਜੇ ਗੱਲ ਕਰੀਏ ਫ਼ਿਲਮ ਦੇ ਪੋਸਟਰ ਦੀ ਤਾਂ ਉਸ ਵਿੱਚ ਦੇਖ ਸਕਦੇ ਹੋ ਰੌਸ਼ਨ ਪ੍ਰਿੰਸ ਆਪਣੀ ਫ਼ਿਲਮੀ ਪਤਨੀ ਦੇ ਪੈਰ ਘੁੱਟਦੇ ਹੋਏ ਦਿਖਾਈ ਦੇ ਰਹੇ ਨੇ, ਉੱਧਰ ਕਰਮਜੀਤ ਅਨਮੋਲ ਪੋਚੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਦਿਖਾਈ ਦੇ ਰਹੇ ਹਨ। ਫ਼ਿਲਮ ਦੀ ਸਟਾਰ ਕਾਸਟ ਤੋਂ ਪਤਾ ਲਗਦਾ ਹੈ ਕਿ ਫ਼ਿਲਮ ਵਿੱਚ ਇੱਕ ਤੋਂ ਵੱਧ ਜੋੜੇ ਨਜ਼ਰ ਆਉਣਗੇ।

ਫ਼ਿਲਮ ਦੀ ਸਟਾਰ ਕਾਸਟ ਵਿੱਚ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਾਰਬੀ ਸੰਘਾ, ਅਨੀਤਾ ਦੇਵਗਨ, ਨਿਸ਼ਾ ਬਾਨੋ, ਸਾਕਸ਼ੀ ਮੱਗੂ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਨੇ ਕੀਤਾ ਹੈ। ਇਹ ਫ਼ਿਲਮ ਪਿਆਰ ਵਾਲੇ ਮਹੀਨੇ ਯਾਨੀਕਿ 24 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਉਤਸੁਕ ਨਜ਼ਰ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network