ਰੁਬੀਨਾ ਬਾਜਵਾ ਨੇ ਆਪਣੀ ਮੰਗਣੀ ਦਾ ਵੀਡੀਓ ਕੀਤਾ ਸਾਂਝਾ, ਮੰਗੇਤਰ ਲਈ ਲਿਖਿਆ ਸੁਨੇਹਾ

Written by  Shaminder   |  October 28th 2021 03:50 PM  |  Updated: October 28th 2021 05:10 PM

ਰੁਬੀਨਾ ਬਾਜਵਾ ਨੇ ਆਪਣੀ ਮੰਗਣੀ ਦਾ ਵੀਡੀਓ ਕੀਤਾ ਸਾਂਝਾ, ਮੰਗੇਤਰ ਲਈ ਲਿਖਿਆ ਸੁਨੇਹਾ

ਰੁਬੀਨਾ ਬਾਜਵਾ (Rubina Bajwa)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮੰਗੇਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਗੁਰਬਖਸ਼ ਚਾਹਲ ਨੇ 23 ਅਕਤੂਬਰ 2021 ਨੂੰ ਮੈਨੂੰ ਪ੍ਰਪੋਜ਼ ਕੀਤਾ।ਉਹ ਦਿਨ ਜਾਦੂਈ ਭਰਿਆ ਸੀ ਅਤੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ, ਮੌਸਮ ਵੀ ਸਾਡੇ ਹੱਕ ‘ਚ ਸੀ ਅਤੇ ਇਹ ਦਿਨ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ।

rubina,, -min

image from instagramਹੋਰ ਪੜ੍ਹੋ : ਮੌਤ ਦੇ ਮੂੰਹ ਵਿੱਚ ਫਸੇ ਹੈਕਰ ਦੀ ਜਾਨ ਬਚਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਕੈਨੇਡਾ ਵਿੱਚ ਕੀਤਾ ਗਿਆ ਸਨਮਾਨਿਤ

ਆਈ ਲਵ ਯੂ’। ਇਸ ਦੇ ਨਾਲ ਹੀ ਰੁਬੀਨਾ ਬਾਜਵਾ ਨੇ ਲਿਖਿਆ ਕਿ ਰੁਬੀਨਾ ਬਾਜਵਾ, ਜਲਦ ਹੀ ਸ੍ਰੀਮਤੀ ਰੁਬੀਨਾ ਚਾਹਲ’। ਦੱਸ ਦਈਏ ਕਿ ਰੁਬੀਨਾ ਬਾਜਵਾ ਦੀ ਮੰਗਣੀ 23 ਅਕਤੂਬਰ ਨੂੰ ਹੋਈ ਸੀ ਅਤੇ ਜਿਸ ਤੋਂ ਬਾਅਦ ਰੁਬੀਨਾ ਲਗਾਤਾਰ ਆਪਣੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ । ਜਲਦ ਹੀ ਅਦਾਕਾਰਾ ਗੁਰਬਖਸ਼ ਚਾਹਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ ।

ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਫ਼ਿਲਮਾਂ ਜਿਸ ‘ਚ ‘ਸਰਗੀ’, ‘ਮੁੰਡਾ ਹੀ ਚਾਹੀਦਾ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਆਉਣ ਵਾਲੇ ਦਿਨਾਂ ‘ਚ ਉਹ ਹੋੲ ਕਈ ਪ੍ਰਾਜੈਕਟਸ ‘ਚ ਵੀ ਨਜ਼ਰ ਆਏਗੀ । ਰੁਬੀਨਾ ਬਾਜਵਾ ਦੀ ਵੱਡੀ ਭੈਣ ਨੀਰੂ ਬਾਜਵਾ ਵੀ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਜਲਦ ਹੀ ਉਹ ਹਾਲੀਵੁੱਡ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਵੀ ਦਿਖਾਈ ਦੇਵੇਗੀ ।

 

View this post on Instagram

 

A post shared by Rubina Bajwa (@rubina.bajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network