
Rubina Dilaik And Abhinav Shukla news: ਟੀਵੀ ਅਦਾਕਾਰਾ ਅਤੇ ਬਿੱਗ ਬੌਸ 14 ਦੀ ਜੇਤੂ ਵੀ ਰਹਿ ਚੁੱਕੀ ਰੁਬੀਨਾ ਦਿਲੈਕ ਹਾਲ ਹੀ ਵਿੱਚ ਡਾਂਸ ਰਿਆਲਿਟੀ ਸ਼ੋਅ ‘ਝਲਕ ਦਿਖਲਾ ਜਾ’ ਵਿੱਚ ਨਜ਼ਰ ਆਈ ਸੀ। ਲੱਗਦਾ ਹੈ ਕਿ ਅਦਾਕਾਰਾ ਰੁਬੀਨਾ ਦਿਲੈਕ ਵੀ ਜਲਦ ਹੀ ਗੁੱਡ ਨਿਊਜ਼ ਸੁਣਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਅਦਾਕਾਰਾ ਮਾਂ ਬਣਨ ਵਾਲੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਵੀ ਕਰਨ ਵਾਲੀ ਹੈ।
ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ‘ਚ ਮਹੇਂਦਰ ਸਿੰਘ ਧੋਨੀ ਤੇ ਹਾਰਦਿਕ ਪਾਂਡਿਆ ਜੰਮ ਕੇ ਨੱਚਦੇ ਆਏ ਨਜ਼ਰ, ਦੇਖੋ ਵੀਡੀਓ

ਦਰਅਸਲ ਰੁਬੀਨਾ ਅਤੇ ਉਨ੍ਹਾਂ ਦੇ ਪਤੀ ਅਭਿਨੇਤਾ ਅਭਿਨਵ ਸ਼ੁਕਲਾ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ ਨੂੰ ਦੇਖ ਕੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ ਹੈ ਅਤੇ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿ ਰੁਬੀਨਾ ਗਰਭਵਤੀ ਹੈ ਅਤੇ ਜਲਦ ਹੀ ਉਹ ਸਾਰਿਆਂ ਨਾਲ ਇਹ ਗੁੱਡ ਨਿਊਜ਼ ਸ਼ੇਅਰ ਕਰ ਸਕਦੀ ਹੈ।

ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2018 ਵਿੱਚ ਦੋਵਾਂ ਨੇ ਵਿਆਹ ਕਰ ਲਿਆ ਸੀ। ਪਿਛਲੇ ਕੁਝ ਸਾਲਾਂ 'ਚ ਕਈ ਵਾਰ ਇਹ ਖਬਰਾਂ ਸਾਹਮਣੇ ਆਈਆਂ ਹਨ ਕਿ ਰੁਬੀਨਾ ਗਰਭਵਤੀ ਹੈ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ ਪਰ ਹਰ ਵਾਰ ਇਹ ਸਿਰਫ ਅਫਵਾਹ ਹੀ ਰਹੀ ਹੈ। ਇੱਕ ਵਾਰ ਫਿਰ ਇਹ ਖਬਰ ਸਾਹਮਣੇ ਆ ਰਹੀ ਹੈ ਅਤੇ ਇਸ ਵਾਰ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਖਬਰ ਵਿੱਚ ਕਾਫੀ ਸੱਚਾਈ ਹੈ।

ਗੱਲ ਇਹ ਹੈ ਕਿ 28 ਨਵੰਬਰ ਨੂੰ ਰੁਬੀਨਾ ਅਤੇ ਅਭਿਨਵ ਨੂੰ ਪ੍ਰੈਗਨੈਂਸੀ ਯਾਨੀ ਜਣੇਪਾ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ। ਜਿੱਥੇ ਰੁਬੀਨਾ ਨੇ ਜਾਮਨੀ ਰੰਗ ਦਾ ਕ੍ਰੌਪ ਟਾਪ ਅਤੇ ਜੀਨਸ ਪਹਿਨੀ ਹੋਈ ਸੀ ਅਤੇ ਉਹ ਬਹੁਤ ਸੋਹਣੀ ਲੱਗ ਰਹੀ ਸੀ, ਉਥੇ ਅਭਿਨਵ ਨੀਲੀ ਜੀਨਸ ਅਤੇ ਭੂਰੇ ਰੰਗ ਦੀ ਕਮੀਜ਼ ਵਿੱਚ ਨਜ਼ਰ ਆ ਰਿਹਾ ਸੀ। ਰੁਬੀਨਾ ਦੇ ਚਿਹਰੇ 'ਤੇ ਚਮਕ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਇਹ ਪ੍ਰੈਗਨੈਂਸੀ ਦਾ ਗਲੋ ਹੈ।