ਰੁਪਿੰਦਰ ਹਾਂਡਾ ਦੇ ਨਾਨਾ ਜੀ ਦੀ ਗਾਇਕੀ ਵੀ ਹੈ ਬਾਕਮਾਲ, ਦੇਖੋ ਵੀਡੀਓ

Written by  Aaseen Khan   |  February 14th 2019 06:03 PM  |  Updated: February 14th 2019 06:03 PM

ਰੁਪਿੰਦਰ ਹਾਂਡਾ ਦੇ ਨਾਨਾ ਜੀ ਦੀ ਗਾਇਕੀ ਵੀ ਹੈ ਬਾਕਮਾਲ, ਦੇਖੋ ਵੀਡੀਓ

ਰੁਪਿੰਦਰ ਹਾਂਡਾ ਦੇ ਨਾਨਾ ਜੀ ਦੀ ਗਾਇਕੀ ਵੀ ਹੈ ਬਾਕਮਾਲ, ਦੇਖੋ ਵੀਡੀਓ : ਪੰਜਾਬ ਦੀ ਬੁਲੰਦ ਆਵਾਜ਼ ਰੁਪਿੰਦਰ ਹਾਂਡਾ ਜਿੰਨ੍ਹਾਂ ਦੀ ਗਾਇਕੀ ਦਾ ਪੰਜਾਬ ਅਤੇ ਦੁਨੀਆਂ ਭਰ ਲੋਹਾ ਮੰਨਿਆ ਜਾਂਦਾ ਹੈ। ਰੁਪਿੰਦਰ ਹਾਂਡਾ ਦੀ ਸ਼ਾਨਦਾਰ ਗਾਇਕੀ ਦਾ ਰਾਜ਼ ਇਸ ਵੀਡੀਓ ਤੋਂ ਸਾਫ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਰੁਪਿੰਦਰ ਹਾਂਡਾ ਨੇ ਆਪਣੇ ਨਾਨਾ ਜੀ ਨਾਲ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹਨਾਂ ਦੇ ਨਾਨਾ ਜੀ ਦੀ ਗਾਇਕੀ ਬਾਕਮਾਲ ਨਜ਼ਰ ਆ ਰਹੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਰੁਪਿੰਦਰ ਹਾਂਡਾ ਦੇ ਖੂਨ 'ਚ ਹੀ ਗਾਇਕੀ ਹੈ। ਉਹਨਾਂ ਕੈਪਸ਼ਨ 'ਚ ਵੀ ਲਿਖਿਆ ਹੈ ਕਿ ਉਹ ਆਪਣੇ ਪਰਿਵਾਰ ਤੋਂ ਹਮੇਸ਼ਾ ਪ੍ਰਭਾਵਿਤ ਹੁੰਦੇ ਹਨ। ਉਹਨਾਂ ਦੀ ਫੈਮਲੀ ਨੇ ਹਮੇਸ਼ਾਂ ਉਹਨਾਂ ਨੂੰ ਸਪੋਰਟ ਕੀਤਾ ਹੈ। ਰੁਪਿੰਦਰ ਹਾਂਡਾ ਦਾ ਆਪਣੇ ਪਰਿਵਾਰ ਲਈ ਅਜਿਹਾ ਪਿਆਰ ਤਾਰੀਫ ਦੇ ਕਾਬਿਲ ਹੈ।

ਹੋਰ ਵੇਖੋ : ਅਕਸ਼ੇ ਕੁਮਾਰ ਨਾਲ ਸੈਰ ‘ਤੇ ਜਾਂਦੇ ਹੋਏ ਇਹ ਕੀ ਕਰਨ ਲੱਗੀ ਪਤਨੀ ਟਵਿੰਕਲ ਖੰਨਾ, ਦੇਖੋ ਵੀਡੀਓ

 

View this post on Instagram

 

Next song coming soon ❤️

A post shared by Rupinder Handa (@rupinderhandaofficial) on

ਉਹਨਾਂ ਦੇ ਗਾਣਿਆਂ ਦੀ ਤਰਾਂ ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰੁਪਿੰਦਰ ਹਾਂਡਾ ਕਈ ਸੁਪਰ ਹਿੱਟ ਗਾਣੇ ਸਰੋਤਿਆਂ ਲਈ ਗਾ ਚੁੱਕੇ ਹਨ। ਉਹਨਾਂ ਦੇ ਗਾਣੇ ਕੇਅਰ ਲੈੱਸ ਚੰਨ, ਪ੍ਰਵਾਹ ਨਹੀਂ ਕਰੀ ਦੀ, ਕੁਈਨ ਆਫ ਸਰਦਾਰ, ਪਿੰਡ ਦੇ ਗੇੜੇ ਵਰਗੇ ਗੀਤਾਂ ਨੂੰ ਵਧੇਰੇ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network