ਰੁਪਿੰਦਰ ਹਾਂਡਾ ਨੇ ਟ੍ਰੈਕਟਰ 'ਤੇ ਚੜ੍ਹ ਕੇ ਜਦੋਂ ਲਾਈ ਆਪਣੇ ਪਿੰਡ 'ਚ ਖੇਤਾਂ ਦੀ ਗੇੜੀ 

Written by  Shaminder   |  June 22nd 2019 10:21 AM  |  Updated: June 22nd 2019 10:21 AM

ਰੁਪਿੰਦਰ ਹਾਂਡਾ ਨੇ ਟ੍ਰੈਕਟਰ 'ਤੇ ਚੜ੍ਹ ਕੇ ਜਦੋਂ ਲਾਈ ਆਪਣੇ ਪਿੰਡ 'ਚ ਖੇਤਾਂ ਦੀ ਗੇੜੀ 

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਟ੍ਰੈਕਟਰ 'ਤੇ ਆਪਣੀ ਖੇਤਾਂ ਵਿੱਚ ਗਈ ਹੋਈ ਹੈ ਅਤੇ ਪੈਲੀ 'ਚ ਵਾਹੀ ਕਰ ਰਹੀ ਹੈ । ਇਸ ਵੀਡੀਓ 'ਤੇ ਉਨ੍ਹਾਂ ਨੇ ਆਪਣੇ ਹੀ ਗੀਤ 'ਬਚ ਕੇ ਰਹਿ' 'ਤੇ ਟਿਕਟੌਕ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਦੇਸੀ ਸਵੈਗ ਕਮਿੰਗ ਸੂਨ ।

https://www.instagram.com/p/By_6CNSjAcq/

ਇਸ ਦਾ ਮਤਲਬ ਹੈ ਕਿ ਰੁਪਿੰਦਰ ਹਾਂਡਾ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਜਾ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੁਪਿੰਦਰ ਹਾਂਡਾ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/By6gKCSjZkr/

ਜਿਨ੍ਹਾਂ ਚੋਂ ਹਾਲ 'ਚ ਹੀ ਆਏ ਉਨ੍ਹਾਂ ਦੇ ਗੀਤ 'ਬਚ ਕੇ ਰਹਿ','ਐਂਵੇ ਲੋਕੀਂ ਤਾਂ ਬੜਾ ਕੁਝ ਆਖਦੇ ਹੁੰਦੇ ਪਰਵਾਹ ਨੀਂ ਕਰੀਦੀ' ਸਣੇ ਕਈ ਹਿੱਟ ਗੀਤ ਹਨ ਜਿਨ੍ਹਾਂ ਨਾਲ ਉਹ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਨੇ ।

https://www.instagram.com/p/By1kxhCjtlO/

ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤੰਦੂਰ 'ਤੇ ਰੋਟੀਆਂ ਲਾਹੁਣ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਅਤੇ ਹੁਣ ਮੁੜ ਤੋਂ ਉਨ੍ਹ੍ਹਾਂ ਨੇ ਆਪਣੀ ਇਸ  ਵੀਡੀਓ ਨੂੰ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network