
ਰੁਪਿੰਦਰ ਹਾਂਡਾ (Rupinder Handa) ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ‘ਧੜਕਣ’ (Dharkan) ਟਾਈਟਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਦੇ ਬੋਲ ਤੇਜੀ ਨਾਭੇ ਆਲਾ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਪ੍ਰਿੰਸ ਸੱਗੂ ਨੇ ।ਇਸ ਗੀਤ (Song)‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਇਸ ਜ਼ਰੂਰਤਮੰਦ ਬੱਚੀ ਦੀ ਮਦਦ ਲਈ ਆਈ ਅੱਗੇ, ਵੀਡੀਓ ਕੀਤਾ ਸਾਂਝਾ
ਜੋ ਕਿ ਇੱਕ ਗੱਭਰੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਇਹ ਗੱਭਰੂ ਜਦੋਂ ਕੁੜੀ ਨੂੰ ਅਣਗੌਲਿਆ ਕਰਦਾ ਹੈ ਤਾਂ ਉਹ ਬੇਚੈਨ ਹੋ ਜਾਂਦੀ ਹੈ ਅਤੇ ਉਸ ਨੂੰ ਮਿਲਣ ਲਈ, ਉਸ ਦੇ ਨਾਲ ਗੱਲ ਕਰਨ ਦੇ ਲਈ ਉਤਾਵਲੀ ਹੋ ਜਾਂਦੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਆਪਣੇ ਪਿੰਡ ‘ਚ ਰੋਟੀ ਬਣਾਉਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੁਪਿੰਦਰ ਹਾਂਡਾ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ ਦੇ ਰਿਆਲਟੀ ਸ਼ੋਅ ਤੋਂ ਕੀਤੀ ਸੀ ।

ਜਿਸ ਤੋਂ ਬਾਅਦ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਛਾਣ ਮਿਲੀ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ । ਰੁਪਿੰਦਰ ਹਾਂਡਾ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਿਸ ‘ਚ ‘ਪਿੰਡ ਦੇ ਗੇੜੇ’, ‘ਤਖਤਪੋਸ਼’, ‘ਫੁਲਕਾਰੀਆਂ’ ਸਣੇ ਕਈ ਗੀਤ ਸ਼ਾਮਿਲ ਹਨ ।
View this post on Instagram