ਕਰੀਨਾ ਅਤੇ ਸੈਫ ਨੇ ਸਾਦਗੀ ਨਾਲ ਮਨਾਈ ਵਿਆਹ ਦੀ ਸੱਤਵੀਂ ਵਰ੍ਹੇਗੰਢ, ਤਸਵੀਰਾਂ ਹੋਈਆਂ ਵਾਇਰਲ

Written by  Aaseen Khan   |  October 17th 2019 01:16 PM  |  Updated: October 17th 2019 01:21 PM

ਕਰੀਨਾ ਅਤੇ ਸੈਫ ਨੇ ਸਾਦਗੀ ਨਾਲ ਮਨਾਈ ਵਿਆਹ ਦੀ ਸੱਤਵੀਂ ਵਰ੍ਹੇਗੰਢ, ਤਸਵੀਰਾਂ ਹੋਈਆਂ ਵਾਇਰਲ

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਜਿਹੜੇ 2012 'ਚ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਸਨ। ਵਿਆਹ ਦੇ 7 ਸਾਲ ਬਾਅਦ ਵੀ ਇਸ ਜੋੜੀ ਦਾ ਪਿਆਰ ਉਸੇ ਤਰ੍ਹਾਂ ਬਣਿਆ ਹੋਇਆ ਹੈ। ਦੋਨਾਂ ਨੂੰ ਬਹੁਤ ਵਾਰ ਇਕੱਠਿਆਂ ਦੇਖਿਆ ਜਾਂਦਾ ਰਹਿੰਦਾ ਹੈ। 16 ਅਕਤੂਬਰ ਨੂੰ ਦੋਨਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਸਾਦਗੀ ਭਰੇ ਤਰੀਕੇ ਨਾਲ ਮਨਾਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

saif kreena wedding anniversary saif kreena wedding anniversary

ਇਹ ਇੱਕ ਪ੍ਰਾਈਵੇਟ ਪਾਰਟੀ ਸੀ ਜਿਸ 'ਚ ਪਰਿਵਾਰ ਦੇ ਕੁਝ ਖ਼ਾਸ ਮੈਂਬਰ ਹੀ ਸ਼ਰੀਕ ਹੋਏ ਸਨ। ਇਹਨਾਂ ਚੋਂ ਇੱਕ ਤਸਵੀਰ 'ਚ ਕਰੀਨਾ ਸੈਫ ਅਤੇ ਉਹਨਾਂ ਦਾ ਪੁੱਤਰ ਤੈਮੂਰ ਨਜ਼ਰ ਆ ਰਹੇ ਹਨ ਤੇ ਕੇਕ ਵੀ ਕੱਟਿਆ ਜਾ ਰਿਹਾ ਹੈ। ਦੱਸ ਦਈਏ ਇਸ ਪਾਰਟੀ 'ਚ ਕਰੀਨਾ ਕਪੂਰ ਦੀ ਭੈਣ ਅਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਵੀ ਮੌਜੂਦ ਰਹੇ ਜਿੰਨ੍ਹਾਂ ਦੀ ਸੈਫ ਅਲੀ ਖ਼ਾਨ ਅਤੇ ਭੈਣ ਕਰੀਨਾ ਨਾਲ ਸੈਲਫੀ ਵੀ ਸਾਹਮਣੇ ਆਈ ਹੈ।

ਹੋਰ ਵੇਖੋ : ਹੁਣ ਆਰ ਨੇਤ ਲੈ ਕੇ ਆਉਣਗੇ ਕੁਝ ਨਵਾਂ ਤੇ ਵੱਖਰਾ, ਦੇਖੋ ਨਵੇਂ ਗਾਣੇ ਦਾ ਮੇਕਿੰਗ ਵੀਡੀਓ

saif kreena wedding anniversary saif kreena wedding anniversary

ਏਥੇ ਇਹ ਵੀ ਦੱਸ ਦਈਏ ਕਿ ਸੈਫ ਅਤੇ ਕਰੀਨਾ 'ਚ 10 ਸਾਲ ਦੀ ਉਮਰ ਦਾ ਫਰਕ ਹੈ ਪਰ ਇਸ ਦਾ ਦੋਨਾਂ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਿਆ ਹੈ। ਵਿਆਹ ਤੋਂ ਬਾਅਦ ਵੀ ਦੋਨੋਂ ਆਪਣੇ ਆਪਣੇ ਕੰਮ ਅਤੇ ਕਰੀਅਰ 'ਚ ਬੁਲੰਦੀਆਂ ਨੂੰ ਛੂਹ ਰਹੇ ਹਨ। ਕਰੀਨਾ ਨੇ ਵਿਆਹ ਤੋਂ ਪਹਿਲਾਂ ਸੈਫ ਅੱਗੇ ਇੱਕ ਸ਼ਰਤ ਵੀ ਰੱਖੀ ਸੀ ਕਿ ਉਹ ਇੱਕ ਆਤਮਨਿਰਭਰ ਮਹਿਲਾ ਹਨ ਅਤੇ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਜਿਓਣਾ ਚਾਹੁੰਦੇ ਹਨ। ਕਰੀਨਾ ਦਾ ਕਹਿਣਾ ਹੈ ਕਿ ਮੈਂ ਵਿਆਹ ਤੋਂ ਬਾਅਦ ਕੰਮ ਕਰਨ ਦੀ ਸ਼ਰਤ ਸੈਫ ਅੱਗੇ ਰੱਖੀ ਸੀ 'ਤੇ ਉਹਨਾਂ ਇਹ ਸ਼ਰਤ ਮੰਨ ਵੀ ਲਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network