ਨਵੇਂ ਗੀਤ ‘Wang Golden’ ‘ਚ ਦੇਖਣ ਨੂੰ ਮਿਲ ਰਹੀ ਹੈ ਸੱਜਣ ਅਦੀਬ ਅਤੇ ਦਿਲਜੋਤ ਦੀ ਰੋਮਾਂਟਿਕ ਕਮਿਸਟਰੀ

written by Lajwinder kaur | November 18, 2022 12:49pm

New Punjabi Song -Wang Golden: ਪੰਜਾਬੀ ਗਾਇਕ ਸੱਜਣ ਅਦੀਬ ਜਿਨ੍ਹਾਂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਜ਼ੌਨਰ ਵਾਲੇ ਹੀ ਹੁੰਦੇ ਹਨ। ਇੱਕ ਵਾਰ ਫਿਰ ਉਹ ਆਪਣੇ ਮਿੱਠੇ ਜਿਹੇ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਉਹ ‘ਵੰਗ ਗੋਲਡਨ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਹਨ। ਇਹ ਡਿਊਟ ਸੌਂਗ ਹੈ ਜਿਸ ਨੂੰ ਸੱਜਣ ਅਦੀਬ ਅਤੇ ਗਾਇਕਾ ਜੋਤਿਕਾ ਟਾਂਗਰੀ ਨੇ ਮਿਲਕੇ ਗਾਇਆ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਪੰਜਾਬੀ ਅਦਾਕਾਰਾ ਦਿਲਜੋਤ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਫ਼ਿਲਮ ‘ਬਾਗ਼ੀ ਦੀ ਧੀ’ ਦਾ ਦੂਜਾ ਗੀਤ ‘ਦੁੱਲੇ ਦੀ ਵਾਰ’ ਗਾਇਕ ਸੁੱਖੀ ਇੱਦੂ ਸ਼ਰੀਫ਼ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

inside image of sanjan adeeb and diljott image source: youtube

 

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਜੱਗੀ ਜਗੋਵਾਲ ਨੇ ਕਲਮਬੰਧ ਕੀਤੇ ਹਨ ਤੇ ਯੇਹ ਪਰੂਫ ਨੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਏ ਹਨ। ਗਾਣੇ ਦਾ ਮਿਊਜ਼ਿਕ ਵੀਡੀਓ ਅਮਿਤ ਕੁਮਾਰ ਵੱਲੋਂ ਡਾਇਰੈਕਟ ਕੀਤਾ ਹੈ। ਵੀਡੀਓ ‘ਚ ਸੱਜਣ ਅਦੀਬ ਅਤੇ ਪੰਜਾਬੀ ਅਦਾਕਾਰਾ ਦਿਲਜੋਤ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ Studio 7 Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

diljott image source: youtube

ਜੇ ਗੱਲ ਕਰੀਏ ਗਾਇਕ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ‘ਇਸ਼ਕਾਂ ਦੇ ਲੇਖੇ’, ‘ਜੋੜੀ’, ‘ਪਿੰਡਾਂ ਦੇ ਜਾਏ’, ‘ਇਸ਼ਕਾਂ ਦੇ ਲੇਖੇ-2’, ‘ਬਿੱਲੀਆਂ ਅੱਖਾਂ’, ‘ਦਰਸ਼ਨ ਮਹਿੰਗੇ’, ‘ਚੇਤਾ ਤੇਰਾ’, ‘ਰੰਗ ਦੀ ਗੁਲਾਬੀ’, ‘ਦੇਸ ਮਾਲਵਾ’ ਵਰਗੇ ਕਈ ਗੀਤਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

inside image of new song wang golden image source: youtube

ਉੱਧਰ ਗੱਲ ਕਰੀਏ ਅਦਾਕਾਰਾ ਦਿਲਜੋਤ ਦੇ ਵਰਕ ਫਰੰਟ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹੁਣ ਉਹ ਬੈਕ ਟੂ ਬੈਕ ਆਪਣੇ ਮਿਊਜ਼ਿਕ ਵੀਡੀਓਜ਼ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਰਹੀ ਹੈ। ਹਾਲ ਹੀ ‘ਚ ਉਹ ‘Will Forget’ ਗੀਤ ਵਿੱਚ ਵੀ ਅਦਾਕਾਰੀ ਕਰਦੀ ਨਜ਼ਰ ਆਈ ਸੀ, ਜਿਸ ਵਿੱਚ ਪਰਮੀਸ਼ ਵਰਮਾ ਵੀ ਨਜ਼ਰ ਆਏ ਸਨ।

You may also like