ਸੱਜਣ ਅਦੀਬ ਦੇ ਨਵੇਂ ਗਾਣੇ ‘ਇਸ਼ਕ ਤੋਂ ਵੱਧ ਕੇ’ ਦਾ ਟੀਜ਼ਰ ਹੋਇਆ ਰਿਲੀਜ਼

written by Rupinder Kaler | January 22, 2020

‘ਦਿਲ ਦਾ ਕੋਰਾ’, ‘ਨਾਰਾਂ’ ਵਰਗੇ ਹਿੱਟ ਗੀਤ ਦੇਣ ਵਾਲੇ ਸੱਜਣ ਅਦੀਬ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ‘ਇਸ਼ਕ ਤੋਂ ਵੱਧ ਕੇ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਟੀਜ਼ਰ ਨੇ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ । ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ, ਜਿਹੜੇ ਹਰ ਇੱਕ ਦੇ ਦਿਲ ਦੀਆਂ ਤਰੰਗਾਂ ਛੇੜ ਦਿੰਦੇ ਹਨ ।ਸੱਜਣ ਅਦੀਬ ਦਾ ਇਹ ਗਾਣਾ ਸੈਡ ਰੋਮਾਂਟਿਕ ਗਾਣਾ ਹੈ।

https://www.instagram.com/p/B7m5DlwHAlY/

ਇਸ ਗਾਣੇ ਦੇ ਬੋਲ ਬੱਬੂ ਨੇ ਲਿਖੇ ਹਨ ਤੇ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਪ੍ਰੋਜੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਜਾ ਰਿਹਾ ਹੈ ।

https://www.instagram.com/p/B7nxyPyHAbi/

ਇਹ ਗੀਤ 24 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ । ਸੱਜਣ ਅਦੀਬ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਤੇ ਹੁਣ ਉਹ ਜਲਦੀ ਫ਼ਿਲਮ ਵਿੱਚ ਵੀ ਨਜ਼ਰ ਆਉਣ ਵਾਲੇ ਹਨ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਨਜ਼ਰ ਆਉਣਗੇ ।

0 Comments
0

You may also like