ਸਮਾਂਥਾ ਨੇ ਖਾਸ ਅੰਦਾਜ਼ 'ਚ ਵਿਜੇ ਦੇਵਰਕੋਂਡਾ ਨੂੰ ਦਿੱਤੀ ਜਨਮਦਿਨ ਦੀ ਵਧਾਈ

Written by  Pushp Raj   |  May 09th 2022 06:20 PM  |  Updated: May 09th 2022 06:20 PM

ਸਮਾਂਥਾ ਨੇ ਖਾਸ ਅੰਦਾਜ਼ 'ਚ ਵਿਜੇ ਦੇਵਰਕੋਂਡਾ ਨੂੰ ਦਿੱਤੀ ਜਨਮਦਿਨ ਦੀ ਵਧਾਈ

ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਅੱਜ ਯਾਨੀ 9 ਮਈ ਨੂੰ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 2017 ਦੀ ਫਿਲਮ 'ਅਰਜੁਨ ਰੈੱਡੀ' ਨਾਲ ਦਰਸ਼ਕਾਂ ਵਿੱਚ ਮਸ਼ਹੂਰ ਹੋਏ ਅਭਿਨੇਤਾ ਵਿਜੇ ਨੂੰ ਉਨ੍ਹਾਂ ਦੇ ਸਾਥੀ ਕਲਾਕਾਰ ਤੇ ਫੈਨਜ਼ ਸੋਸ਼ਲ ਮੀਡੀਆ 'ਤੇ ਮੈਸੇਜ ਭੇਟ ਕੇ ਦੁਆਵਾਂ ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਵਿਜੇ ਦੀ ਸਹਿ ਕਲਾਕਾਰ ਤੇ ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਨੇ ਵਿਜੇ ਦੇਵਰਕੋਂਡਾ ਨੂੰ ਇੱਕ ਖਾਸ ਨੋਟ ਲਿਖ ਕੇ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਸਮਾਂਥਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਅਤੇ ਵਿਜੇ ਦੀ ਇੱਕ ਪਿਆਰੀ ਤਸਵੀਰ ਸ਼ੇਅਰ ਕਰਕੇ ਅਦਾਕਾਰ ਦੇ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ।

ਸਮਾਂਥਾ ਨੇ ਵਿਜੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, "ਜਨਮਦਿਨ ਮੁਬਾਰਕ ਲੀਗਰ ਵਿਜੇ। ਆਉਣ ਵਾਲੇ ਇਸ ਸਾਲ ਵਿੱਚ ਤੁਸੀਂ ਸ਼ਲਾਘਾ ਤੇ ਤੇ ਪਿਆਰ ਦੇ ਪਾਤਰ ਰਹੋਗੇ। ਤੁਹਾਨੂੰ ਇਸੇ ਤਰ੍ਹਾਂ ਕੰਮ ਕਰਦੇ ਹੋਏ ਵੇਖਣਾ ਬਹੁਤ ਪ੍ਰਰੇਣਾਦਾਇਕ ਹੈ। ਗੌਡ ਬਲੈਸ। "

Image Source: Instagram

ਸਮਾਂਥਾ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਸਮਾਂਥਾ ਅਤੇ ਵਿਜੇ ਨੂੰ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਇਹ ਤਸਵੀਰ ਕਸ਼ਮੀਰ ਵਿੱਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਵੀਡੀ-11' ਦੇ ਸੈੱਟ 'ਤੇ ਲਈ ਗਈ ਸੀ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਬੀਤੇ ਮਹੀਨੇ ਵਿਜੇ ਨੇ ਸਮਾਂਥਾ ਨੂੰ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਦਿੰਦੇ ਹੋਏ ਪੂਰੀ ਫਿਲਮ ਟੀਮ ਨਾਲ ਉਸ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

ਦੱਸ ਦੇਈਏ ਕਿ ਦੋਵੇਂ ਅਦਾਕਾਰ 'ਵੀਡੀ-11' ਵਿੱਚ ਇਕੱਠੇ ਕੰਮ ਕਰ ਰਹੇ ਹਨ। ਵਿਜੇ ਨੇ ਫਿਲਮ ਦੀ ਪੂਰੀ ਟੀਮ ਨਾਲ ਆਪਣਾ ਜਨਮਦਿਨ ਮਨਾਇਆ ਅਤੇ ਕੇਕ ਵੀ ਕੱਟਿਆ। ਫਿਲਮ ਮੇਕਰਸ ਨੇ ਐਕਟਰ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ ਸੈੱਟ ਤੋਂ ਵੀ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ। ਵਿਜੇ ਤੋਂ ਇਲਾਵਾ ਸਮਾਂਥਾ ਨੇ ਵੀ ਫਿਲਮ ਦੀ ਟੀਮ ਨਾਲ ਕਸ਼ਮੀਰ 'ਚ ਆਪਣਾ ਜਨਮਦਿਨ ਮਨਾਇਆ।

Image Source: Instagram

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਤੇ ਸ਼ਹਿਨਾਜ਼ ਕੌਰ ਗਿੱਲ ਦਾ ਨਾਂਅ 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਦੀ ਲਿਸਟ 'ਚ ਸ਼ਾਮਲ

ਸਮਾਂਥਾ ਰੂਥ ਪ੍ਰਭੂ ਅਤੇ ਵਿਜੇ ਦੇਵਰਕੋਂਡਾ ਦੀ ਆਉਣ ਵਾਲੀ ਫਿਲਮ 'ਵੀਡੀ-11' ਇੱਕ ਰੋਮਾਂਟਿਕ ਡਰਾਮਾ ਹੈ। ਇਸ ਫਿਲਮ ਦਾ ਟਾਈਟਲ ਹੁਣ 'ਖੁਸ਼ੀ' ਕਰ ਦਿੱਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਸ਼ਿਵ ਨਿਰਵਾਣ ਕਰ ਰਹੇ ਹਨ ਅਤੇ ਇਸ ਦੀ ਸ਼ੂਟਿੰਗ ਫਿਲਹਾਲ ਕਸ਼ਮੀਰ 'ਚ ਚੱਲ ਰਹੀ ਹੈ। ਕਸ਼ਮੀਰ ਤੋਂ ਬਾਅਦ, ਸਮਾਂਥਾ ਅਤੇ ਵਿਜੇ ਫਿਲਮ ਦੇ ਅਗਲੇ ਸ਼ੈਡਿਊਲ ਲਈ ਹੈਦਰਾਬਾਦ, ਵਿਜ਼ਾਗ ਅਤੇ ਅਲੇਪੀ ਜਾਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network