ਅਦਾਕਾਰਾ ਸਨਾ ਖ਼ਾਨ ਨੂੰ ਹਿਜ਼ਾਬ ਪਾਉਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਇਸ ਤਰ੍ਹਾਂ ਦਾ ਜਵਾਬ

written by Shaminder | June 03, 2021

ਅਦਾਕਾਰਾ ਸਨਾ ਖ਼ਾਨ ਬੇਸ਼ੱਕ ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀ ਹੈ। ਪਰ ਸੋਸ਼ਲ ਮੀਡੀਆ ‘ਤੇ ਉਸ ਦੀਆਂ ਪੋਸਟਾਂ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ । ਇਸ ਤਸਵੀਰ ਦੇ ਨਾਲ ਸਾਬਕਾ ਅਦਾਕਾਰਾ ਇੱਕ ਪੋਸਟ ਵੀ ਲਿਖਿਆ । ਪਰ ਇਸ ਤੇ ਇੱਕ ਯੂਜ਼ਰਸ ਨੇ ਅਦਾਕਾਰਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ।

actress sana khan wished everyone eid mubarak image source- instagram
ਹੋਰ ਪੜ੍ਹੋ :  ਇਹਨਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਫੇਫੜਿਆਂ ਨੂੰ ਬਣਾ ਸਕਦੇ ਹੋ ਸਿਹਤਮੰਦ 
Sana khan image source- instagram
ਉਨ੍ਹਾਂ ਖਾਸ ਪੋਸਟ ਵੀ ਲਿਖਿਆ। ਸਨਾ ਖਾਨ ਨੇ ਤਸਵੀਰ ਦੇ ਪੋਸਟ ਵਿਚ ਇਕ ਆਯਤ ਦਾ ਵੀ ਜ਼ਿਕਰ ਕੀਤਾ ਹੈ। ਅਦਾਕਾਰਾ ਨੇ ਪੋਸਟ ’ਚ ਲਿਖਿਆ,‘ਸੁਨੋਂ...! ਲੋਕਾਂ ਤੋਂ ਕਿਊਂ ਡਰਦੇ ਹੋ, ਕੀ ਤੁਸੀਂ ਇਹ ਆਯਤ ਨਹੀਂ ਪੜ੍ਹੀ। ‘ਅੱਲ੍ਹਾ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੈ ਤੇ ਅੱਲ੍ਹਾ ਜਿਸ ਨੂੰ ਚਾਹੇ ਜ਼ਿੱਲਤ ਦਿੰਦਾ ਹੈ। ਕਦੇ ਇੱਜ਼ਤ ਵਿਚ ਜ਼ਿੱਲਤ ਛੁੱਪੀ ਹੁੰਦੀ ਹੈ ਤੇ ਕਦੇ ਜ਼ਿੱਲਤ ਵਿਚ ਇੱਜ਼ਤ।
sana khan image source- instagram
ਸੋਚਣਾ ਤੇ ਸਮਝਣਾ ਅਸੀਂ ਹੈ ਕਿ ਅਸੀਂ ਕਿਹੜੇ ਰਸਤੇ ’ਤੇ ਹਾਂ ਅਤੇ ਅਸਲ ਮਾਈਨੇ ਕਿਸ ਚੀਜ਼ ਦੇ ਹਕਦਾਰ ਬਣ ਰਹੇ ਹਨ।’ਸਨਾ ਖਾਨ ਦੀ ਇਸ ਤਸਵੀਰ ਤੇ ਪੋਸਟ ’ਤੇ ਇਕ ਸੋਸ਼ਲ ਮੀਡੀਆ ਯੂਜਰ ਨੇ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ।
 
View this post on Instagram
 

A post shared by Saiyad Sana Khan (@sanakhaan21)

ਯੂਜਰ ਨੇ ਉਨ੍ਹਾਂ ਦੀ ਤਸਵੀਰ ’ਤੇ ਕਮੈਂਟ ਕਰਦੇ ਹੋਏ ਲਿਖਿਆ, ਇੰਨੀ ਪੜ੍ਹਾਈ ਲਿਖਾਈ ਕਰਨ ਦਾ ਕੀ ਫਾਇਦਾ, ਉਹ ਤਾਂ ਸਭ ਦੇ ਅੰਦਰ ਰਹਿਣਗੇ’। ਸਨਾ ਖਾਨ ਨੇ ਜਵਾਬ ਦਿੱਤਾ ਕਿ ‘ਮੇਰੇ ਭਾਈ ਪਰਦੇ ਵਿਚ ਰੱਖੇ ਇਹ ਮੇੇਰਾ ਕੰਮ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਲ੍ਹਾ ਮੈਨੂੰ ਹਰ ਰਸਤੇ ’ਤੇ ਸੁਰੱਖਿਅਤ ਰੱਖਦਾ ਹੈ ਤੇ ਮੈਂ ਆਪਣੀ ਪੜ੍ਹਾਈ ਵੀ ਪੂਰੀ ਕਰ ਚੁੱਕੀ ਹਾਂ’। ਸਨਾ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਇਹ ਕਮੈਂਟ ਕਾਫ਼ੀ ਪਸੰਦ ਕਰ ਰਹੇ ਹਨ।

0 Comments
0

You may also like