ਸਨਮ ਪਾਰੋਵਾਲ ਦੇ ਨਵੇਂ ਗੀਤ ‘ਭੁੱਲ ਜਾਵਾਂਗੇ’ ਤੋਂ ਉੱਠਿਆ ਪਰਦਾ, ਵੇਖੋ ਵੀਡੀਓ

Written by  Lajwinder kaur   |  May 17th 2019 02:33 PM  |  Updated: May 17th 2019 02:38 PM

ਸਨਮ ਪਾਰੋਵਾਲ ਦੇ ਨਵੇਂ ਗੀਤ ‘ਭੁੱਲ ਜਾਵਾਂਗੇ’ ਤੋਂ ਉੱਠਿਆ ਪਰਦਾ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਸਨਮ ਪਾਰੋਵਾਲ ਜੋ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਹਨ। ਜੀ ਹਾਂ ਉਹ ਆਪਣੀ ਸ਼ਾਨਦਾਰ ਆਵਾਜ਼ ‘ਚ ‘ਭੁੱਲ ਜਾਵਾਂਗੇ’ ਗੀਤ ਲੈ ਕੇ ਆਏ ਹਨ। ਇਹ ਗੀਤ ਪਿਆਰ ਤੇ ਦੋਸਤੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ। ਇਹ ਗੀਤ ਸੈਡ ਸੌਂਗ ਜ਼ੌਨਰ ਦਾ ਹੈ।

ਹੋਰ ਵੇਖੋ:ਮਨਿੰਦਰ ਬੁੱਟਰ ਦੇ ਗਾਣੇ ‘ਜਮੀਲਾ’ ਉੱਤੇ ਇਸ ਕਿਊਟ ਬੱਚੀ ਦੀਆਂ ਅਦਾਵਾਂ ਨੇ ਲੁੱਟਿਆਂ ਮੇਲਾ, ਦੇਖੋ ਵੀਡੀਓ

ਇਸ ਗੀਤ ਨੂੰ ਸਨਮ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਭੁੱਲ ਜਾਵਾਂਗੇ ਗੀਤ ਦੇ ਬੋਲ ਗੁਰੀ ਮੈਂਡੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Beat Vision ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਟਰੂ ਮੇਕਰਸ ਨੇ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਸਨਮ ਪਾਰੋਵਾਲ ਨੇ ਕੀਤੀ ਹੈ। ਵੀਡੀਓ ‘ਚ ਗੀਤ ਦੀ ਕਹਾਣੀ ਨੂੰ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਲੋਕਧੁਨ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network