
ਸੰਜੇ ਦੱਤ ਬਾਲੀਵੁੱਡ ਦੇ ਮਸ਼ਹੂਰ ਐਕਟਰ ਹਨ। ਹਾਲ ਹੀ 'ਚ ਸੰਜੇ ਦੱਤ KGF 2 'ਚ ਨਜ਼ਰ ਆਏ ਹਨ। ਕੇਜੀਐੱਫ-2 ਫ਼ਿਲਮ ਜੋ ਕਿ ਸਿਨੇਮਾ ਘਰਾਂ ‘ਚ ਖੂਬ ਵਾਹ ਵਾਹੀ ਲੁੱਟ ਰਹੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੰਜੇ ਦੱਤ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਾ ਸੀ। ਹਾਲਾਂਕਿ ਹੁਣ ਉਹ ਕੈਂਸਰ ਮੁਕਤ ਹਨ। ਹੁਣ ਤੱਕ ਸੰਜੇ ਦੱਤ ਦਾ ਕੋਈ ਬਿਆਨ ਆਪਣੀ ਬੀਮਾਰੀ ਨੂੰ ਲੈ ਕੇ ਨਹੀਂ ਆਇਆ ਸੀ ਪਰ ਹੁਣ ਇੰਨੇ ਲੰਬੇ ਸਮੇਂ ਬਾਅਦ ਸੰਜੇ ਨੇ ਆਪਣੀ ਬੀਮਾਰੀ ਬਾਰੇ ਗੱਲ ਕੀਤੀ ਹੈ। ਉਸਨੇ ਦੱਸਿਆ ਕਿ ਜਦੋਂ ਉਸਨੂੰ ਉਸਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਕੀ ਮਹਿਸੂਸ ਹੋਇਆ ਸੀ।
ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ

ਫੇਫੜਿਆਂ ਦੇ ਕੈਂਸਰ ਨਾਲ ਆਪਣੀ ਲੜਾਈ ਬਾਰੇ ਗੱਲ ਕਰਦੇ ਹੋਏ ਸੰਜੇ ਦੱਤ ਨੇ ਕਿਹਾ, "ਇਹ ਲਾਕਡਾਊਨ ਦਾ ਇੱਕ ਆਮ ਦਿਨ ਸੀ। ਜਦੋਂ ਮੈਂ ਪੌੜੀਆਂ ਚੜ੍ਹ ਕੇ ਉੱਪਰ ਗਿਆ ਤਾਂ ਮੈਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਮੈਂ ਬਿਲਕੁਲ ਸਾਹ ਨਹੀਂ ਲੈ ਸਕਿਆ। ਮੈਂ ਉਦੋਂ ਨਹਾ ਲਿਆ..ਪਰ ਉਸ ਸਮੇਂ ਵੀ ਮੈਂ ਸਾਹ ਨਹੀਂ ਲੈ ਪਾ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਇਸ ਲਈ ਮੈਂ ਆਪਣੇ ਡਾਕਟਰ ਨੂੰ ਬੁਲਾਇਆ। ਐਕਸ-ਰੇ ‘ਚ ਦੇਖਿਆ ਕਿ ਮੇਰੇ ਅੱਧੇ ਤੋਂ ਵੱਧ ਫੇਫੜੇ ਪਾਣੀ ਨਾਲ ਭਰ ਗਏ ਸਨ। ਉਨ੍ਹਾਂ ਨੂੰ ਪਾਣੀ ਕੱਢਣਾ ਪਿਆ ਸੀ। ਸਭ ਨੂੰ ਲੱਗ ਰਿਹਾ ਸੀ ਕਿ ਇਹ ਟੀ.ਬੀ (Tuberculosis) ਹੋ ਸਕਦਾ ਹੈ। ਪਰ ਇਹ ਕੈਂਸਰ ਹੋ ਗਿਆ। ਹੁਣ ਇਸ ਨੂੰ ਤੋੜਨਾ ਮੇਰੇ ਲਈ ਵੱਡੀ ਸਮੱਸਿਆ ਸੀ।"
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਐਕਟਰ ਸੰਜੇ ਦੱਤ ਨੇ ਅੱਗੇ ਕਿਹਾ, "ਉਸ ਸਮੇਂ ਮੈਂ ਕਿਸੇ ਦਾ ਵੀ ਮੂੰਹ ਵੀ ਤੋੜ ਸਕਦਾ ਸੀ। ਮੇਰੀ ਭੈਣ ਆਈ। ਮੈਂ ਕਿਹਾ, 'ਮੈਨੂੰ ਕੈਂਸਰ ਹੈ। ਹੁਣ ਕੀ?'। ਉਸ ਤੋਂ ਬਾਅਦ ਅਸੀਂ ਯੋਜਨਾ ਬਣਾਈ ਕਿ ਹੁਣ ਕੀ ਕਰਨਾ ਹੈ। ਪਰ ਮੈਂ 2 -3 ਘੰਟੇ ਤੱਕ ਆਪਣੀ ਪਤਨੀ, ਬੱਚਿਆਂ, ਆਪਣੀ ਜ਼ਿੰਦਗੀ ਅਤੇ ਹੋਰ ਚੀਜ਼ਾਂ ਬਾਰੇ ਸੋਚ ਕਿ ਬਹੁਤ ਰੋਇਆ। ਇਸ ਸਭ ਤੋਂ ਬਾਅਦ ਮੈਂ ਕਿਹਾ ਕਿ ਹੁਣ ਮੈਨੂੰ ਆਪਣੇ ਆਪ ਨੂੰ ਕਮਜ਼ੋਰ ਹੋਣ ਤੋਂ ਰੋਕਣਾ ਹੋਵੇਗਾ। ਇਸ ਤਰ੍ਹਾਂ ਸੰਜੇ ਦੱਤ ਨੇ ਦੱਸਿਆ ਕਿ ਕੈਂਸਰ ਵਰਗੀ ਬੀਮਾਰੀ ਨੂੰ ਅਪਣਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਨਾਲ ਇਸ ਦਾ ਸਾਹਮਣਾ ਕੀਤਾ ਅਤੇ ਅੱਜ ਉਹ ਬਿਲਕੁਲ ਠੀਕ ਹਨ। ਸੰਜੇ ਦੱਤ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।
View this post on Instagram