ਹੁਣ ਸਪਨਾ ਚੌਧਰੀ ਦੇ ਠੁਮਕਿਆਂ ਨੇ ਦੀਵਾਨੇ ਕੀਤੇ ਪੰਜਾਬੀ, ਦੇਖੋ ਵੀਡਿਓ 

written by Rupinder Kaler | January 08, 2019

ਬਿੱਗ ਬੌਸ ਤੋਂ ਬਾਅਦ ਸਪਨਾ ਚੌਧਰੀ ਹਿੰਦੀ, ਪੰਜਾਬੀ ਤੇ ਭੋਜਪੁਰੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੀ ਹੈ ।ਸਪਨਾ ਚੌਧਰੀ ਦੇ ਜਲਵਿਆਂ ਦੀਆਂ ਆਏ ਦਿਨ ਵੀਡਿਓ ਵੀ ਵਾਇਰਲ ਹੁੰਦੀਆਂ ਹਨ । ਸਪਨਾ ਦਾ ਹਾਲ ਹੀ 'ਚ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਸਪਨਾ ਚੌਧਰੀ ਦਿੱਲੀ ਦੇ ਕਿਸੇ ਪ੍ਰੋਗਰਾਮ ਵਿੱਚ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ।

 sapna chaudhary • sapna chaudhary •

ਇਸ ਵਾਰ ਸਪਨਾ ਚੌਧਰੀ ਪੰਜਾਬੀ ਢੋਲ ਦੀ ਥਾਪ 'ਤੇ ਹਰਿਆਣਵੀਂ ਠੁਮਕੇ ਲਾ ਰਹੀ ਹੈ। ਇਸ ਵੀਡਿਓ ਵਿੱਚ ਸਪਨਾ ਜਿਹੜੇ ਡਾਂਸ ਸਟੈਪਸ ਕਰ ਰਹੀ ਹੈ ਉਸ ਤੇ ਹਰ ਕੋਈ ਸੀਟੀਆਂ ਤੇ ਤਾੜੀਆਂ ਵਜਾ ਰਿਹਾ ਹੈ । ਸਪਨਾ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ । ਇਸ 'ਚ ਉਹ  ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਦੇਸੀ ਠੁਮਕਿਆਂ ਨੇ ਚਾਰੇ ਪਾਸੇ ਤਹਿਲਕਾ ਮਚਾ ਦਿੱਤਾ ਹੈ।

https://www.instagram.com/p/BsPXC36AUA0/?utm_source=ig_embed

ਸਪਨਾ ਦੀ ਪੌਪਲੈਰਿਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਹਰ ਇੱਕ ਦੇ ਦਿਲ ਤੇ ਰਾਜ ਕਰਦੀ ਹੈ ਖਾਸ ਕਰਕੇ ਉਸ ਦੀਆਂ ਅਦਾਵਾਂ ਦਾ ਹਰ ਕੋਈ ਕਾਇਲ ਹੈ । ਇਹਨਾਂ ਅਦਾਵਾਂ ਕਰਕੇ ਹੀ ਉਸ ਨੇ ਪੂਰੇ ਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸਪਨਾ ਚੌਧਰੀ ਇਹਨਾਂ ਅਦਾਵਾਂ ਦੀ ਬਦੌਲਤ ਬਾਲੀਵੁੱਡ ਡੈਬਿਊ ਕਦਮ ਰੱਖਣ ਜਾ ਰਹੀ ਹੈ । ਉਸ ਦੀ ਪਹਿਲੀ ਫ਼ਿਲਮ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।

https://www.instagram.com/p/BsNDjy6gy84/?utm_source=ig_embed

You may also like