ਸਾਰਾ ਅਲੀ ਖਾਨ ਨੇ ਲੋਹੜੀ ਦੇ ਤਿਉਹਾਰ ‘ਤੇ ਪੰਜਾਬੀ ਸੂਟ ਪਾ ਕੇ ਕਰਵਾਈ ਅੱਤ, ਦੇਖੋ ਵੀਡੀਓ

written by Lajwinder kaur | January 14, 2019

ਲੋਹੜੀ ਜੋ ਕਿ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ, ਜਿਸਦੇ ਚੱਲਦੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਲੋਹੜੀ ਦਾ ਖੂਬ ਜਸ਼ਨ ਮਨਾਇਆ ਗਿਆ। ਬਾਲੀਵੁੱਡ ਦੇ ਪੰਜਾਬੀ ਸਿਤਾਰਿਆਂ ਨੇ ਬੜੀ ਧੂਮ ਧਾਮ ਨਾਲ ਇਹ ਤਿਉਹਾਰ ਮਨਾਇਆ।

Lohri festival Sara Ali Khan ਸਾਰਾ ਅਲੀ ਖਾਨ ਨੇ ਲੋਹੜੀ ਦੇ ਤਿਉਹਾਰ ‘ਤੇ ਪੰਜਾਬੀ ਸੂਟ ਪਾ ਕੇ ਕਰਵਾਈ ਅੱਤ, ਦੇਖੋ ਵੀਡੀਓ

ਹੋਰ ਵੇਖੋ: ‘ਅਸਲੀ ਹਿਪ ਹਾਪ’ ਨਾਲ ਮੁੰਬਈ ਦੀਆਂ ਸੜਕਾਂ ‘ਤੇ ਦੌੜ ਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਦੇਖੋ ਵੀਡੀਓ

ਸਿਲਵਰ ਸਕਰੀਨ ‘ਤੇ ਧੂਮ ਮਚਾ ਚੁੱਕੀ ਫਿਲਮ ਸਿੰਬਾ ਦੀ ਹੀਰੋਇਨ ਸਾਰਾ ਅਲੀ ਖਾਨ ਲਈ ਤਾਂ ਡਬਲ ਸੈਲੀਬ੍ਰੇਸ਼ਨ ਸੀ। ਸਾਰਾ ਅਲੀ ਨੇ ਲੋਹੜੀ ਦਾ ਤਿਉਹਾਰ ਆਪਣੀ ਮਾਂ ਅੰਮ੍ਰਿਤਾ ਸਿੰਘ ਦੇ ਨਾਲ ਮਨਾਇਆ। ਸਾਰਾ ਅਲੀ ਖਾਨ ਨੇ ਇਸ ਮੌਕੇ ‘ਤੇ ਗੁਲਾਬੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਸੀ ਤੇ ਪੈਰਾਂ ‘ਚ ਪੰਜਾਬੀ ਜੁੱਤੀ ਪਾਈ ਹੋਈ ਸੀ, ਤੇ ਬਾਹਾਂ ‘ਚ ਚੂੜੀਆਂ ਪਾਈ ਹੋਈ ਸਨ। ਸਾਰਾ ਦੀ ਪੰਜਾਬੀ ਲੁੱਕ ਵਾਲੀ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਤੇ ਫੈਨਜ਼ ਨੂੰ ਉਹਨਾਂ ਦੀ ਇਹ ਪੰਜਾਬੀ ਲੁੱਕ ਬਹੁਤ ਪਸੰਦ ਆਈ।

https://www.instagram.com/p/BslcifVDrth/

ਹੋਰ ਵੇਖੋ: ‘ਐੱਸ.ਪੀ. ਚੌਹਾਨ’ ‘ਚ ਜਿੰਮੀ ਸ਼ੇਰਗਿੱਲ ਤੇ ਯੁਵਿਕਾ ਚੌਧਰੀ ਦੀ ਫਸਟ ਲੁੱਕ ਆਈ ਸਾਹਮਣੇ

ਸਾਰਾ ਅਲੀ ਖਾਨ ਪੰਜਾਬੀ ਸੂਟ ਤੇ ਖੁੱਲੇ ਵਾਲਾਂ ਚ ਬਹੁਤ ਹੀ ਦਿਲਕਸ਼ ਲੱਗ ਰਹੀ ਹੈ। ਹਾਲ ਹੀ ‘ਚ ਉਹਨਾਂ ਦੀ ਮੂਵੀ ਸਿੰਬਾ ਰਿਲੀਜ਼ ਹੋਈ ਤੇ ਇਸ ਫਿਲਮ ਨੇ ਬਾਕਸ ਆਫਿਸ ਦੇ ਕਈ ਰਿਕਾਡਸ ਤੋੜ ਕੇ ਦੋ ਸੌ ਕਰੋੜ ਤੋਂ ਵੀ ਵੱਧ ਕਮਾਈ ਕਰ ਚੁੱਕੀ ਹੈ। ਸਾਰਾ ਅਲੀ ਖਾਨ ਦੀ ਹੁਣ ਤੱਕ ਦੋ ਫਿਲਮਾਂ ਆ ਚੁੱਕੀਆ ਨੇ ਤੇ ਦੋਵਾਂ ‘ਚ ਹੀ ਸਾਰਾ ਦੀ ਅਦਾਕਾਰੀ ਨੂੰ ਸਭ ਨੇ ਪਸੰਦ ਕੀਤਾ ਹੈ ਤੇ ਉਹਨਾਂ ਦੇ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

You may also like