ਸਾਬਕਾ ਕੇਂਦਰੀ ਮੰਤਰੀ ਦੇ ਪੋਤੇ ਨਾਲ ਹੈ ਸਾਰਾ ਅਲੀ ਖਾਨ ਦਾ ਅਫੇਅਰ, ਤਸਵੀਰਾਂ ਹੋਈਆਂ ਵਾਇਰਲ 

written by Rupinder Kaler | January 29, 2019

ਬਾਲੀਵੁੱਡ ਵਿੱਚ ਸ਼ਾਨਦਾਰ ਐਂਟਰੀ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਈ ਐਕਟਰੈੱਸ ਸਾਰਾ ਅਲੀ ਖਾਨ ਇੱਕ ਵਾਰ ਫਿਰ ਆਪਣੇ ਅਫੇਅਰ ਕਰਕੇ ਸੁਰਖੀਆਂ ਵਿੱਚ ਆ ਗਈ ਹੈ । ਦਰਅਸਲ ਕੁਝ ਦਿਨ ਪਹਿਲਾਂ ਹੀ ਸਾਰਾ ਅਲੀ ਖਾਨ ਖੁਲਾਸਾ ਕਰ ਚੁੱਕੀ ਹੈ ਕਿ ਉਹ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਪੀਰ ਪਹਾੜੀਆ ਨੂੰ ਡੇਟ ਕਰ ਚੁੱਕੀ ਹੈ ।

Sara Ali Khan opens up about ex-boyfriend Veer Pahariya Sara Ali Khan opens up about ex-boyfriend Veer Pahariya

ਇਸ ਖੁਲਾਸੇ ਤੋਂ ਬਾਅਦ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਹਨ । ਜਿਸ ਵਿੱਚ ਉਹਨਾਂ ਦੇ ਨਾਲ ਪੀਰ ਪਹਾੜੀਆ ਵੀ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਵਿੱਚ ਦੋਵੇਂ ਇੱਕ ਦੂਜੇ ਨੂੰ ਕਿਸ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ ।

Sara Ali Khan opens up about ex-boyfriend Veer Pahariya Sara Ali Khan opens up about ex-boyfriend Veer Pahariya

ਸਾਰਾ ਮੁਤਾਬਿਕ ਇਹ ਉਹਨਾਂ ਦਾ ਪਹਿਲਾਂ ਰਿਲੇਸ਼ਨਸ਼ਿਪ ਸੀ ਅਤੇ ਉਸ ਨੇ ਕਦੇ ਵੀ ਉਹਨਾਂ ਦਾ ਦਿਲ ਨਹੀਂ ਤੋੜਿਆ ਤੇ ਨਾ ਹੀ ਕਦੇ ਉਹਨਾਂ ਨੇ ਕਿਸੇ ਹੋਰ ਨੂੰ ਡੇਟ ਕੀਤਾ । ਖਬਰਾਂ ਮੁਤਾਬਿਕ ਦੋਹਾਂ ਨੇ ਸਾਲ 2016 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਪਰ ਇੱਕ ਸਾਲ ਬਾਅਦ ਦੋਹਾਂ ਦਾ ਬ੍ਰੇਕਅਪ ਹੋ ਗਿਆ ਸੀ।

You may also like