ਸਾਰਾ ਅਲੀ ਖ਼ਾਨ ਨੇ ਸ਼ੇਅਰ ਕੀਤੀ ਮਾਲਦੀਵ ਵਕੇਸ਼ਨ ਦੀ ਵੀਡੀਓ, ਦੋਸਤਾਂ ਨਾਲ ਮਸਤੀ ਕਰਦੇ ਹੋਈ ਆਈ ਨਜ਼ਰ

written by Pushp Raj | January 20, 2022

'ਚਕਾ-ਚੱਕ ਹੈ ਤੂ' ਗੀਤ ਨਾਲ 'ਚ ਧਮਾਲ ਮਚਾਉਣ ਵਾਲੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਸੈਰ-ਸਪਾਟੇ ਦੀ ਬਹੁਤ ਸ਼ੌਕੀਨ ਹੈ। ਉਹ ਕਦੇ ਆਪਣੇ ਪਰਿਵਾਰ ਨਾਲ ਅਤੇ ਕਦੇ ਆਪਣੇ ਦੋਸਤਾਂ ਨਾਲ, ਅਕਸਰ ਕਈ ਥਾਵਾਂ 'ਤੇ ਘੁੰਮਣ ਜਾਂਦੀ ਹੈ। ਸਾਰਾ ਅਲੀ ਖਾਨ ਆਪਣੇ ਦੋਸਤਾਂ ਨਾਲ ਮਾਲਦੀਵ ਘੁੰਮਣ ਗਈ ਸੀ, ਉਸ ਨੇ ਆਪਣੇ ਮਾਲਦੀਵ ਵਕੇਸ਼ਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਲਗਾਤਾਰ ਵਾਇਰਲ ਹੋ ਰਹੀ ਹੈ।


ਸਾਰਾ ਅਲੀ ਖਾਨ ਘੁੰਮਣ ਦੀ ਬੇਹੱਦ ਸ਼ੌਕੀਨ ਹੈ। ਇਸ ਗੱਲ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਹ ਜਿਸ ਵੀ ਲੋਕੇਸ਼ਨ 'ਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਦੀ ਹੈ, ਉਸ ਥਾਂ ਨੂੰ ਐਕਸਪਲੋਰ ਕਰਨਾ ਨਹੀਂ ਭੁੱਲਦੀ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੂਟਿੰਗ ਦੇ ਦੌਰਾਨ ਸਾਰਾ ਅਲੀ ਖਾਨ ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਵਿੱਚ ਆਪਣੀ ਮਾਂ ਨਾਲ ਨਤਮਸਤਕ ਹੋਣ ਪੁੱਜੀ। ਇਸ ਤੋਂ ਬਾਅਦ ਉਸ ਨੂੰ ਭਗਵਾਨ ਗਣੇਸ਼ ਦੇ ਮੰਦਰ ਵਿੱਚ ਸਪਾਟ ਕੀਤਾ ਗਿਆ।

ਹੋਰ ਪੜ੍ਹੋ : ਕਾਮੇਡੀਅਨ ਭਾਰਤੀ ਸਿੰਘ ਨੇ ਖ਼ੁਦ ਨੂੰ ਦੱਸਿਆ ਭਾਰਤ ਦੀ ਪਹਿਲੀ ਪ੍ਰੈਗਨੈਂਟ ਐਂਕਰ, ਕਹੀ ਖ਼ਾਸ ਗੱਲ

ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਲਦੀਵ ਵਕੇਸ਼ਨਸ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਾਰਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ।

 

View this post on Instagram

 

A post shared by Sara Ali Khan (@saraalikhan95)

ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, 'ਮੇਰੇ ਵਾਲਾਂ 'ਚ ਇਹ ਹਵਾਵਾਂ 💨, ਸਨਕਿਸਡ ਚਿਹਰਾ☀️ਖਿੱਲਰੇ ਵਾਲ, ਸੋਚਿਆ ਕਿਉਂ ਨਾਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ। 💁🏻‍♀️ਸਾਰਾ ਦਿਨ ਸਿਰਫ ਮਜ਼ੇਦਾਰ - ਕੋਈ ਫਿਕਰ ਨਹੀਂ,🥰 ਸੂਰਜ ਚੜ੍ਹਨਾ  ਤੇ ਸੂਰਜ ਡੁੱਬਣਾ, ਹਰ ਪਾਸੇ ਸ਼ਾਨਦਾਰ ਵਾਈਬਸ।🌅❤️

 

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

ਸਾਰਾ ਨੇ ਇਹ ਵੀਡੀਓ ਆਪਣੀ ਮਾਲਦੀਵ ਵਕੇਸ਼ਨ ਨੂੰ ਮਿਸ ਕਰਦੇ ਹੋਏ ਪਾਈ ਹੈ। ਇਸ ਵੀਡੀਓ ਦੇ ਵਿੱਚ ਸਾਰਾ ਬਿਕਨੀ ਪਾ ਕੇ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਸਾਰਾ ਤੇ ਉਸ ਦੇ ਦੋਸਤਾਂ ਦੀਆਂ ਕਈ ਤਸਵੀਰਾਂ ਹਨ। ਵੀਡੀਓ 'ਚ ਸਾਰਾ ਕਦੇ ਬੀਚ ਸਾਈਡ 'ਤੇ ਡਾਂਸ ਕਰਦੀ, ਕਦੇ ਸਾਈਕਲ ਚਲਾਉਂਦੀ, ਕਦੇ ਨਾਰੀਅਲ ਦੇ ਦਰੱਖਤ 'ਤੇ ਧੁੱਪ ਲੈਂਦੀ ਅਤੇ ਕਦੇ ਬੀਚ 'ਤੇ ਬੈਠ ਕੇ ਡੁੱਬਦੇ ਸੂਰਜ ਨੂੰ ਦੇਖਦੀ ਨਜ਼ਰ ਆ ਰਹੀ ਹੈ। ਇਹ ਸਾਰੀਆਂ ਤਸਵੀਰਾਂ 'ਚ ਸਾਰਾ ਨੇ ਵੱਖ-ਵੱਖ ਤਰ੍ਹਾਂ ਦੀ ਬਿਕਨੀ ਪਾਈ ਹੋਈ ਹੈ ਅਤੇ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਸਾਰਾ ਦੀ ਇਸ ਵਕੇਸ਼ਨ ਵਾਲੀ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਜੇਕਰ ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਮਹਿਜ਼ ਕੁਝ ਹੀ ਸਾਲਾਂ ਵਿੱਚ ਆਪਣੀ ਮਿਹਨਤ ਸਦਕਾ ਸਾਰਾ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸਾਰਾ ਇਸ ਸਮੇਂ ਵਿੱਕੀ ਕੌਸ਼ਲ ਨਾਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਉਸ ਦੀ ਫ਼ਿਲਮ 'ਅਤਰੰਗੀ ਰੇ' OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ, ਜਿਸ 'ਚ ਉਹ ਸਾਊਥ ਦੇ ਸੁਪਰਸਟਾਰ ਧਨੁਸ਼ ਅਤੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨਾਲ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਸਾਰਾ ਵੱਲੋਂ  ਅਦਾ ਕੀਤੇ ਗਏ ਰਿੰਕੂ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

You may also like