ਪੰਜਾਬੀ -ਹਰਿਆਣਵੀਂ ਸਵੈਗ ਦਿਖੇਗਾ ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦੇ ਗੀਤ 'ਚ

Written by  Shaminder   |  September 20th 2019 05:56 PM  |  Updated: September 20th 2019 06:04 PM

ਪੰਜਾਬੀ -ਹਰਿਆਣਵੀਂ ਸਵੈਗ ਦਿਖੇਗਾ ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦੇ ਗੀਤ 'ਚ

ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਹਰਿਆਣਵੀਂ ਅਤੇ ਪੰਜਾਬੀ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।'ਨੱਚਣੇ ਨੂੰ ਜੀਅ ਕਰਦਾ' ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਇੱਕ ਪਾਰਟੀ ਸੌਂਗ ਹੋਵੇਗਾ ।

ਹੋਰ ਵੇਖੋ:ਸਾਰਾ ਗੁਰਪਾਲ ਆਪਣੇ ਨਵੇਂ ਗੀਤ ‘ਜੁੱਤੀ’ ਨਾਲ ਸਰੋਤਿਆਂ ਨਾਲ ਜਲਦ ਹੋਣਗੇ ਰੁਬਰੂ

https://www.instagram.com/p/B2oPgQBBw2A/

ਸਾਰਾ ਗੁਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਗੀਤਾਂ 'ਚ ਮਾਡਲਿੰਗ ਕੀਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਪੰਜਾਬੀ ਇੰਡਸਟਰੀ ਨੁੰ ਦਿੱਤੇ ਹਨ ਜਲਦ ਹੀ ਉਹ ਆਪਣਾ ਇੱਕ ਹੋਰ ਗੀਤ 'ਜੁੱਤੀ' ਵੀ ਲੈ ਕੇ ਆ ਰਹੇ ਨੇ ।

https://www.instagram.com/p/B2eAKRSgpLC/

ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ । ਇਸ ਗੀਤ ਨਾਲ ਉਨ੍ਹਾਂ ਦਾ ਸਾਥ ਦਿੱਤਾ ਹੈ ਬਚਨ ਬੇਦਿਲ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network