ਸਾਰਾ ਗੁਰਪਾਲ ਨੇ ਆਪਣੇ ਆਉਣ ਵਾਲੇ ਗੀਤ 'ਕੀ ਮੈਂ ਕੱਲੀ ਆ' ਦਾ ਪੋਸਟਰ ਕੀਤਾ ਸਾਂਝਾ

Written by  Gourav Kochhar   |  April 05th 2018 06:00 AM  |  Updated: April 05th 2018 06:00 AM

ਸਾਰਾ ਗੁਰਪਾਲ ਨੇ ਆਪਣੇ ਆਉਣ ਵਾਲੇ ਗੀਤ 'ਕੀ ਮੈਂ ਕੱਲੀ ਆ' ਦਾ ਪੋਸਟਰ ਕੀਤਾ ਸਾਂਝਾ

ਪ੍ਰਸਿੱਧ ਪੰਜਾਬੀ ਅਭਿਨੇਤਰੀ ਤੇ ਗਾਇਕ ਸਾਰਾ ਗੁਰਪਾਲ ਹਮੇਸ਼ਾ ਹੀ ਆਪਣੇ ਪ੍ਰਸ਼ੰਸਕਾਂ ਲਈ ਕੁਝ ਦਿਲਚਸਪ ਲੈ ਕੇ ਆਉਂਦੀ ਹੈ | ਕਲ ਸਾਰਾ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁਕ ਅਕਾਊਂਟ 'ਤੇ ਆਪਣੇ ਆਉਣ ਵਾਲੇ ਗੀਤ 'ਕੀ ਮੈਂ ਕੱਲੀ ਆ' ਦਾ ਪੋਸਟਰ ਸਾਂਝਾ ਕੀਤਾ | ਨਾਲ ਹੀ ਉਨ੍ਹਾਂਨੇ ਲੋਕਾਂ ਨੂੰ ਪੋਸਟਰ' ਤੇ ਆਪਣੇ ਵਿਚਾਰਾਂ ਦੀ ਟਿੱਪਣੀ ਕਰਨ ਨੂੰ ਕਿਹਾ | ਪੋਸਟਰ ਦੇ ਅਨੁਸਾਰ ਗੀਤ ਰਜਤ ਨਾਗਪਾਲ ਦੁਆਰਾ ਰਚਿਆ ਗਿਆ ਹੈ ਅਤੇ ਗੀਤ ਦੇ ਬੋਲ ਨਿਰਮਾਣ ਦੁਆਰਾ ਗੀਤ ਲਿਖੇ ਗਏ ਹਨ |

sara gurpal

ਗਾਣੇ ਦਾ ਪੋਸਟਰ ਬਹੁਤ ਆਕਰਸ਼ਕ ਹੈ ਪਰ ਨਾਲ ਹੀ ਵਿਘਨ ਪਾਉਂਦਾ ਹੈ | ਇਹ ਗੀਤ ਸ਼ਾਇਦ ਰੋਮਾੰਟਿਕ ਨੰਬਰ ਹੈ ਕਿਉਂਕਿ ਪੋਸਟਰ 'ਤੇ ਦਿਲ ਦਿਖਾਏ ਜਾਂਦੇ ਹਨ ਜਾਂ ਇਹ ਇਕ ਦਿਲ ਤੋੜਣ ਵਾਲਾ ਸੈਡ ਗੀਤ ਵੀ ਹੋ ਸਕਦਾ ਹੈ | 'ਕੀ ਮੈਂ ਕੱਲੀ ਆ' ਸਿਰਲੇਖ ਇੱਕ ਵਿਚਾਰ ਦਿੰਦਾ ਹੈ ਕਿ ਗਾਇਕ ਇਹ ਪੁੱਛ ਰਹੀ ਹੈ ਕਿ ਕੀ ਉਹ ਇਕੱਲੀ ਹੈ ਅਤੇ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਦੀ ਲੋੜ ਹੈ | ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਗਾਣਾ ਕਦੋਂ ਰਿਲੀਜ਼ ਕੀਤਾ ਜਾਵੇਗਾ ਪਰ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਇਹ ਛੇਤੀ ਹੀ ਆਵੇਗਾ | ਹੁਣ ਦੇਖਣਾ ਇਹ ਹੈ ਕਿ ਸਾਡੀ ਗਾਣੇ ਦੇ ਵਿਸ਼ੇ ਤੇ ਕਲਪਨਾ ਦੇ ਸਹੀ ਹਾਂ ਜਾਂ ਸਾਰਾ ਸਾਡੇ ਲਈ ਕੁਝ ਅਲੱਗ ਲਈ ਕੇ ਆ ਰਹੀ ਹੈ |

ਸਾਰਾ ਗੁਰਪਾਲ ਨੇ ਆਪਣਾ ਕੈਰੀਅਰ ਮਾਡਲਿੰਗ ਨਾਲ ਸ਼ੁਰੂ ਕੀਤਾ ਸੀ | ਉਹ ਫ਼ਿਲਮ ਮੰਜੇ ਬਿਸਤਰੇ ਵਿਚ ਆਪਣੀ ਅਦਾਕਾਰੀ ਚ ਸ਼ੁਰੂਆਤ ਲਈ ਜਾਣੀ ਜਾਂਦੀ ਹੈ | ਸਾਰਾ ਨੇ ਆਪਣੇ ਨਾਂਅ ਦੇ ਤਹਿਤ 'ਸਲੋ ਮੋਸ਼ਨ' ਅਤੇ 'ਅਧੂਰਾ ਪਿਆਰ' ਵਰਗੇ ਵੱਖਰੇ ਗੀਤ ਲਿਖਵਾਏ ਹਨ, ਜੋ ਕਿ ਕ੍ਰਮਵਾਰ ੩ ਮਿਲੀਅਨ ਅਤੇ 1 ਮਿਲੀਅਨ ਤੋਂ ਜ਼ਿਆਦਾ ਵਿਯੂਜ਼ ਨਾਲ ਪ੍ਰਸਿੱਧ ਹਨ |

ਅਸੀਂ ਜਾਣਦੇ ਹਾਂ ਕਿ ਸਾਡੀ ਖ਼ਬਰ ਸੁਨ ਤੁਸੀਂ ਸਾਰਾ ਦੇ ਗੀਤ ਦੀ ਉਡੀਕ ਕਰ ਰਹੇ ਹੋ | ਸਾਡੇ ਤੇ ਵਿਸ਼ਵਾਸ ਕਰੋ ਕਿ ਅਸੀਂ ਵੀ ਉੰਨੇ ਹੀ ਬੇਚੈਨ ਹਾਂ | ਤੇ ਉਮੀਦ ਕਰਦੇ ਹਾਂ ਕਿ ਸਾਰਾ ਦਾ ਗੀਤ ਜਲਦੀ ਰਿਲੀਜ਼ ਹੋਵੇਗਾ ਤੇ ਸੁਪਰਹਿੱਟ ਹੋਵੇਗਾ |

First Look Of Sara Gurpal - Upcoming Punjabi Song - Ki Main Kalli Aa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network