ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਜ਼ਿੰਦਗੀ ਦਾ ਤਜ਼ਰਬਾ, ਕਿਹਾ ‘ਕਦੇ ਨਹੀਂ ਸੀ ਸੋਚਿਆ ਕਿ ਲੋਕ ਮੈਨੂੰ ਫਾਲੋ ਕਰਨਗੇ’

Written by  Shaminder   |  September 05th 2020 12:01 PM  |  Updated: September 05th 2020 12:01 PM

ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਜ਼ਿੰਦਗੀ ਦਾ ਤਜ਼ਰਬਾ, ਕਿਹਾ ‘ਕਦੇ ਨਹੀਂ ਸੀ ਸੋਚਿਆ ਕਿ ਲੋਕ ਮੈਨੂੰ ਫਾਲੋ ਕਰਨਗੇ’

ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਾਂਝਾ ਕੀਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ‘ਤੇ ਸਾਂਝੀ ਕੀਤੀ ਇਸ ਪੋਸਟ ‘ਚ ਲਿਖਿਆ ਹੈ । ‘ਮੇਰੇ ਕੰਮ ਨੂੰ ਸਰਾਹੁਣ ਲਈ ਤੁਹਾਡਾ ਸਾਰਿਆਂ ਦੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ । ਜਦ ਮੈਂ ਸਕੂਲ ‘ਚ ਸੀ !! ਮੇਰੀ ਫੇਸਬੁੱਕ ਤੇ ਇੱਕ ਵਾਰ ਫੋਟੋ ‘ਤੇ 163 ਲਾਈਕਸ ਆਏ ਸੀ, ਮੈਨੂੰ ਲੱਗਦਾ ਸੀ ਵਾਹ! ਏਨੇ ਲਾਈਕ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਲੋਕੀਂ ਫਾਲੋ ਕਰਨਗੇ ਤੇ ਮੇਰੇ ਪ੍ਰਸ਼ੰਸਕ ਹੋਣਗੇ ।

https://www.instagram.com/p/CEuPKG-Dkha/

ਮੈਂ ਦਿਲੋਂ ਕਹਿ ਰਹੀ ਆਂ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦੀ ।ਵਾਹਿਗੁਰੂ ਨੂੰ ਪਤਾ ਕਿਸ ਨੂੰ ਕਿੱਥੇ ਰੱਖਣਾ। ਆਪਾਂ ਬਸ ਮਿਹਨਤ ਕਰਦੇ ਹਾਂ ਬਨਾਉਣ ਵਾਲੇ ਤੁਸੀਂ ਓ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਸ ਏਦਾਂ ਹੀ ਪਿਆਰ ਕਰਦੇ ਰਹਿਓ’।

https://www.instagram.com/p/CElXN5kD2fu/

ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ ।

https://www.instagram.com/p/CEXVzyLDykr/

ਇੱਥੇ ਹੀ ਬਸ ਨਹੀਂ ਉਹ ਕਈ ਗੀਤ ਵੀ ਆਪਣੀ ਆਵਾਜ਼ ‘ਚ ਰਿਲੀਜ਼ ਕਰ ਚੁੱਕੇ ਹਨ । ਬਹੁਮੁਖੀ ਪ੍ਰਤਿਭਾ ਦੀ ਧਨੀ ਇਸ ਅਦਾਕਾਰਾ ਦਾ ਸਬੰਧ ਹਰਿਆਣਾ ਦੇ ਨਾਲ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network