ਸਰਦੂਲ ਸਿਕੰਦਰ ਦੇ ਬਹੁਤ ਨੇੜੇ ਸੀ ਬੱਬੂ ਮਾਨ, ਸਰਦੂਲ ਦੇ ਬੇਟੇ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

Written by  Rupinder Kaler   |  March 03rd 2021 12:15 PM  |  Updated: March 03rd 2021 12:15 PM

ਸਰਦੂਲ ਸਿਕੰਦਰ ਦੇ ਬਹੁਤ ਨੇੜੇ ਸੀ ਬੱਬੂ ਮਾਨ, ਸਰਦੂਲ ਦੇ ਬੇਟੇ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ । ਜਿੰਨ੍ਹਾਂ ਸੁਰੀਲੇ ਉਹ ਆਪ ਸਨ ਓਨੇਂ ਹੀ ਉਹ ਲੋਕਾਂ ਨੂੰ ਪਿਆਰ ਕਰਨ ਵਾਲੇ ਸਨ । ਪੰਜਾਬੀ ਮਿਊਜਿਜ਼ ਇੰਡਸਟਰੀ ਦਾ ਹਰ ਗਾਇਕ ਉਹਨਾਂ ਦੇ ਬਹੁਤ ਹੀ ਨੇੜੇ ਸੀ, ਇਸੇ ਕਰਕੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ ।

ਹੋਰ ਪੜ੍ਹੋ :

ਅਜੇ ਦੇਵਗਨ ਦਾ ਮੁੰਬਈ ਵਿੱਚ ਕਿਸਾਨ ਨੇ ਕੀਤਾ ਵਿਰੋਧ, ਵੀਡੀਓ ਵਾਇਰਲ

image from ustaadbabbumaan's instagram

ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹ ਗਾਇਕ ਬੱਬੂ ਮਾਨ ਤੇ ਸਰਦੂਲ ਸਿਕੰਦਰ ਦੇ ਆਪਸੀ ਪਿਆਰ ਨੂੰ ਲੈ ਕੇ ਗੱਲ ਕਰ ਰਿਹਾ ਹੈ । ਸਰਦੂਲ ਦਾ ਬੇਟਾ ਦੱਸਦਾ ਹੈ ਕਿ ਬੱਬੂ ਮਾਨ ਤੇ ਉਹਨਾਂ ਦੇ ਪਿਤਾ ਦਾ ਪਿੰਡ ਨੇੜੇ ਹੋਣ ਕਰਕੇ ਦੋਹਾਂ ਦਾ ਬਹੁਤ ਪਿਆਰ ਸੀ ।

ਬੱਬੂ ਮਾਨ ਅਕਸਰ ਸਰਦੂਲ ਸਿਕੰਦਰ ਨੂੰ ਸੁਣਨ ਲਈ ਉਹਨਾਂ ਦੇ ਅਖਾੜਿਆਂ ਵਿੱਚ ਜਾਂਦੇ ਸਨ । ਇੱਥੋਂ ਤੱਕ ਕਿ ਬੱਬੂ ਮਾਨ ਸਰਦੂਲ ਨੂੰ ਪਿਆਰ ਨਾਲ ਪਾਪਾ ਵੀ ਕਹਿੰਦੇ ਸਨ । ਇਸ ਵੀਡੀਓ ਵਿੱਚ ਸਰਦੂਲ ਸਿਕੰਦਰ ਦਾ ਬੇਟਾ ਹੋਰ ਵੀ ਕਈ ਖੁਲਾਸੇ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network