ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਰਾਣਾ ਰਣਬੀਰ ਤੇ ਸਰਗੁਣ ਮਹਿਤਾ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ

Written by  Lajwinder kaur   |  June 07th 2020 04:24 PM  |  Updated: June 07th 2020 04:24 PM

ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਰਾਣਾ ਰਣਬੀਰ ਤੇ ਸਰਗੁਣ ਮਹਿਤਾ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਜੋ ਕਿ ਹਮੇਸ਼ਾ ਪੰਜਾਬੀ ਕਲਾਕਾਰਾਂ ਤੇ ਪੰਜਾਬੀ ਸਿਨੇਮਾ ਨੂੰ ਹੱਲਾਸ਼ੇਰੀ ਦਿੰਦਾ ਆ ਰਿਹਾ ਹੈ । ਇਸ ਵਾਰ ਵੀ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਪੰਜਾਬੀ ਕਲਾਕਾਰਾਂ ਦਾ ਮਨੋਬਲ ਵਧਾਉਂਦੇ ਹੋਏ ਨਜ਼ਰ ਆਵੇਗਾ । ਜੀ ਹਾਂ ਜਿਸਦੇ ਚੱਲਦੇ ਦੁਨੀਆ ਦਾ ਪਹਿਲਾ ਆਨਲਾਈਨ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਤੇ ਜਿਸ ਨੂੰ ਕਰਵਾ ਰਿਹਾ ਹੈ ਪੀਟੀਸੀ ਨੈੱਟਵਰਕ ।

ਹੋਰ ਵੇਖੋ:‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ “ਬੈਸਟ ਫ਼ਿਲਮ” ਕੈਟਾਗਿਰੀ ਲਈ ਕਰੋ ਵੋਟ

ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਵਾਇਰਸ ਕਰਕੇ ਸਮੂਹਿਕ ਇਕੱਠ ਕਰਨ ਉੱਤੇ ਰੋਕ ਲੱਗੀ ਹੋਈ ਹੈ । ਇਸ ਕਰਕੇ ਕਈ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਈ ਅਵਾਰਡ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਗਿਆ ਹੈ । ਪਰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਜਦੋਂ ਦਾ ਇਸ ਅਵਾਰਡ ਸਮਾਰੋਹ ਬਾਰੇ ਪੰਜਾਬੀ ਕਲਾਕਾਰਾਂ ਨੂੰ ਪਤਾ ਚੱਲਿਆ ਹੈ ਤਾਂ ਸਭ ਇਸ ਵੱਖਰੇ ਉਪਰਾਲੇ ਨੂੰ ਲੈ ਕੇ ਕਾਫੀ ਖੁਸ਼ ਨੇ ।

Vote for your favourite : https://www.ptcpunjabi.co.in/voting/

ਸਰਗੁਣ ਮਹਿਤਾ ਤੇ ਰਾਣਾ ਰਣਬੀਰ ਨੇ ਵੀਡੀਓ ਸੁਨੇਹੇ ਰਾਹੀਂ ਆਪਣੀ ਖੁਸ਼ੀ ਤੇ ਉਤਸੁਕਤਾ ਨੂੰ ਜ਼ਾਹਿਰ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦੀ ਪੂਰੀ ਟੀਮ ਨੂੰ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ । ਦੱਸ ਦਈਏ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ-ਵੱਖ ਕੈਟਾਗਿਰੀਆਂ ਦੇ ਲਈ ਨੋਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਦਰਸ਼ਕ ਆਪਣੀ ਪਸੰਦ ਲਈ ਵੋਟ ਕਰ ਸਕਦੇ ਨੇ । ਇਸ ਲਿੰਕ  https://www.ptcpunjabi.co.in/voting/  ‘ਤੇ ਕਲਿੱਕ ਕਰਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network