ਪਿਆਰ ਦੇ ਰੰਗਾਂ ਦੇ ਨਾਲ ਭਰਿਆ ਗੀਤ ‘ਮਤਵਾਲੀਏ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਸਤਿੰਦਰ ਸਰਤਾਜ ਤੇ ਦਿਲਜੋਤ ਦੀ ਕਮਿਸਟਰੀ, ਦੇਖੋ ਵੀਡੀਓ

written by Lajwinder kaur | August 31, 2020

ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮਦਿਨ ਤੇ ਫੈਨਜ਼ ਨੂੰ ਨਵਾਂ ਗੀਤ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਦਾ ਰੋਮਾਂਟਿਕ ਗੀਤ ‘ਮਤਵਾਲੀਏ’ ਰਿਲੀਜ਼ ਹੋ ਚੁੱਕਿਆ ਹੈ।

 ਹੋਰ ਵੇਖੋ : ਸਰਗੁਣ ਮਹਿਤਾ ਨੇ ਹਿੰਦੀ ਗੀਤ ‘ਤਰੀਫ਼ਾਂ’ ‘ਤੇ ਬਣਾਇਆ ਵੀਡੀਓ, ਛਾਇਆ ਸੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ । ਪਿਆਰ ਦੇ ਰੰਗਾਂ ਦੇ ਨਾਲ ਭਰੇ ਇਸ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਤੇ ਪੰਜਾਬੀ ਅਦਾਕਾਰਾ ਦਿਲਜੋਤ । ਗੀਤ ਦਾ ਵੀਡੀਓ ਨਵਰਾਜ ਰਾਜਾ ਨੇ ਤਿਆਰ ਕੀਤਾ ਹੈ । ਗੀਤ ਨੂੰ ਸਾਗਾ ਹਿੱਟ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਇਸੇ ਸਾਲ ‘ਇੱਕੋ ਮਿੱਕੇ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ ।

You may also like