ਵਿਸਾਖੀ ਦੇ ਮੌਕੇ ‘ਤੇ ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘ਜ਼ਫ਼ਰਨਾਮਾ’, ਸਾਂਝਾ ਕੀਤਾ ਪੋਸਟਰ

Written by  Lajwinder kaur   |  April 12th 2020 10:56 AM  |  Updated: April 12th 2020 02:48 PM

ਵਿਸਾਖੀ ਦੇ ਮੌਕੇ ‘ਤੇ ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘ਜ਼ਫ਼ਰਨਾਮਾ’, ਸਾਂਝਾ ਕੀਤਾ ਪੋਸਟਰ

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੀਂ ਪੇਸ਼ਕਸ਼ ਦਾ ਪੋਸਟਰ ਸ਼ੇਅਰ ਕੀਤਾ ਹੈ । ਜੀ ਹਾਂ ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜ਼ਫ਼ਰਨਾਮਾ ظفرنامه #Zafarnamah { An Epistle of Victory }Releasing on #Vaisakhi to energise the spirit of the entire humanity in these particular fragmented circumstances as #GuruGobindSinghJi has shown us that how to be victorious in every phase of life. #Sartaaj’ ਨਾਲ ਹੀ ਉਨ੍ਹਾਂ ਨੇ ਇਸ ਮੁਸ਼ਿਕਲ ਸਮੇਂ ‘ਚ ਲੋਕਾਂ ਨੂੰ ਹਿੰਮਤ ਰੱਖਣ ਲਈ ਕਿਹਾ ਹੈ । ਉਨ੍ਹਾਂ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿਖਾਇਆ ਹੈ ਕਿ ਕਿਵੇਂ ਜ਼ਿੰਦਗੀ ਦੇ ਹਰ ਪੜਾਅ ਵਿਚ ਜੇਤੂ ਹੋਣਾ ਹੈ ।

ਜ਼ਫ਼ਰਨਾਮਾ ਦਾ ਮਤਲਬ ਹੁੰਦਾ ਹੈ ਜਿੱਤ ਦਾ ਖ਼ਤ ।  ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1705 ‘ਚ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਿਆ ਸੀ । ਦੱਸ ਦਈਏ ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ ।

ਇਸ ਨਵੀਂ ਪੇਸ਼ਕਸ਼ ਨੂੰ ਸਤਿੰਦਰ ਸਰਤਾਜ ਆਪਣੀ ਸੂਫ਼ੀ ਆਵਾਜ਼ ਦੇ ਨਾਲ ਪੇਸ਼ ਕਰਨਗੇ । ਸੰਗੀਤ ਦਿੱਤਾ ਹੈ ਬੀਟ ਮਨਿਸਟਰ ਨੇ । ਵਿਸਾਖੀ ਵਾਲੇ ਦਿਨ ਇਸ ਨੂੰ ਰਿਲੀਜ਼ ਕੀਤਾ ਜਾਵੇਗਾ ।

 

View this post on Instagram

 

YouTube Link in Bio for 18 minutes Complete Version??

A post shared by Satinder Sartaaj (@satindersartaaj) on

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇੱਕੋ ਮਿੱਕੇ’ ਰਿਲੀਜ਼ ਹੋਈ ਸੀ ਪਰ ਕੋਰੋਨਾ ਵਾਇਰਸ ਦੀ ਮਾਰ ਇਸ ਫ਼ਿਲਮ ਨੂੰ ਵੀ ਝੱਲਣੀ ਪਈ । ਖ਼ਬਰਾਂ ਦੇ ਮੁਤਾਬਿਕ ਜਦੋਂ ਹਲਾਤ ਠੀਕ ਹੋਣ ਜਾਣਗੇ ਤਾਂ ਇਸ ਫ਼ਿਲਮ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network