ਸਤਕਾਰ ਸੰਧੂ ਦਾ ਨਵਾਂ ਗੀਤ ‘ਆਦਤਾਂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

Written by  Lajwinder kaur   |  August 22nd 2019 12:08 PM  |  Updated: August 22nd 2019 12:09 PM

ਸਤਕਾਰ ਸੰਧੂ ਦਾ ਨਵਾਂ ਗੀਤ ‘ਆਦਤਾਂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

ਪੰਜਾਬੀ ਗਾਇਕ ਸਤਕਾਰ ਸੰਧੂ ਆਪਣੇ ਨਵੇਂ ਗੀਤ ਆਦਤਾਂ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਪਿਆਰ ‘ਚ ਪਏ ਵਿਛੋੜੇ ਨੂੰ ਪੇਸ਼ ਕਰ ਰਿਹਾ ਹੈ ‘ਹੁਕਮ ਡੀ’ ਤੇ ‘ਅਫਸਾਨਾ ਖ਼ਾਨ’ ਦਾ ਨਵਾਂ ਗੀਤ ‘ਰੀਅਲ ਸਟੋਰੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਦਿਲ ਨੂੰ ਛੂਹਣ ਵਾਲੇ ਬੋਲ ਪ੍ਰੀਤ ਜੱਜ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਗੱਲ ਕਰੀਏ ਆਦਤਾਂ ਗਾਣੇ ਦੇ ਵੀਡੀਓ ਦੀ ਤਾਂ ਉਸ ਨੂੰ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਵੀ ਖੁਦ ਸਤਕਾਰ ਸੰਧੂ ਨੇ ਕੀਤੀ ਹੈ। ਭਾਵੁਕ ਕਰਦੇ ਹੋਇਆ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਸਤਕਾਰ ਸੰਧੂ ਇਸ ਤੋਂ ਪਹਿਲਾਂ ਵੀ ਜੱਟ ਮੁੱਛ ਤੇ ਯਾਰੀ,ਯਾਰ ਸਾਰੇ, ਜੱਟ ਫੇਮ, ਪਿੰਡਾਂ ਆਲੇ, ਬੁਰਜ਼ ਖਲੀਫ਼ਾ, ਫੈਡਅੱਪ ਜੱਟੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network