ਸਤਵਿੰਦਰ ਬਿੱਟੀ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਅਣਦੇਖੀ ਪੁਰਾਣੀ ਤਸਵੀਰ ਅਤੇ ਨਾਲ ਦਿੱਤਾ ਖ਼ਾਸ ਮੈਸੇਜ

Written by  Lajwinder kaur   |  October 20th 2021 10:41 AM  |  Updated: October 20th 2021 10:41 AM

ਸਤਵਿੰਦਰ ਬਿੱਟੀ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਅਣਦੇਖੀ ਪੁਰਾਣੀ ਤਸਵੀਰ ਅਤੇ ਨਾਲ ਦਿੱਤਾ ਖ਼ਾਸ ਮੈਸੇਜ

ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti ) ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਪਿਆਰੀ ਜਿਹੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਪੰਜਾਬੀ ਵਿਆਹਾਂ ‘ਚ ਗਾਹ ਪਾਉਣ ਵਾਲੇ ਜੀਜੇ ਤੇ ਫੁੱਫੜ ਦੇ ਰਿਸ਼ਤੇ ਨੂੰ ਬਿਆਨ ਕਰਦੇ ਐਕਟਰ ਬਿੰਨੂ ਢਿੱਲੋਂ ਨੇ ਗੁਰਨਾਮ ਭੁੱਲਰ ਦੇ ਨਾਲ ਸ਼ੇਅਰ ਕੀਤਾ ਮਜ਼ੇਦਾਰ ਪੋਸਟਰ

inside image of satwinder bitti with family image source- instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਸਤਵਿੰਦਰ ਬਿੱਟੀ ਨੇ ਲਿਖਿਆ ਹੈ- ‘ਮਤਲਬ ਤੋਂ ਉੱਚਾ ਉੱਠ ਕੇ ਲਾਈਆਂ ਯਾਰੀਆਂ, ਸਦਾ ਹੀ ਜਿਊਂਦੀਆਂ ਰਹਿੰਦੀਆਂ ਨੇ’। ਇਸ ਕੈਪਸ਼ਨ ਦੇ ਰਾਹੀਂ ਉਨ੍ਹਾਂ ਨੇ ਖ਼ਾਸ ਮੈਸੇਜ ਦਿੱਤਾ ਹੈ ਕਿ ਜੇ ਕਿਸੇ ਨਾਲ ਯਾਰੀ ਲਗਾਈ ਦੀ ਹੈ ਤਾਂ ਉਸ ‘ਚ ਕੋਈ ਫਾਇਦਾ ਤੇ ਮਤਲਬ ਨਹੀਂ ਦੇਖਣਾ ਚਾਹੀਦਾ ਤਾਂਹੀ ਦੋਸਤੀ ਸਾਰੀ ਉਮਰ ਤੱਕ ਨਿਭਦੀ ਹੈ। ਪਤੀ-ਪਤਨੀ ਇੱਕ ਦੂਜੇ ਦੇ ਚੰਗੇ ਦੋਸਤ ਹੁੰਦੇ ਹਨ, ਤਾਂ ਜ਼ਿੰਦਗੀ ਹੋਰ ਜ਼ਿਆਦਾ ਖ਼ੂਬਸੂਰਤੀ ਦੇ ਨਾਲ ਲੰਘਦੀ ਹੈ। ਇਸ ਤਸਵੀਰ ‘ਚ ਸਤਵਿੰਦਰ ਬਿੱਟੀ ਨੇ ਸਾੜ੍ਹੀ ਪਾਈ ਹੋਈ ਹੈ ਤੇ ਉਨ੍ਹਾਂ ਦੇ ਪਤੀ ਨੇ ਪੈਂਟ ਕੋਟ ਪਾਇਆ ਹੋਇਆ ਹੈ। ਦੋਵਾਂ ਇੱਕ-ਦੂਜੇ ਦੇ ਨਾਲ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਦੀ ਤਾਰੀਫ ਕਰ ਰਹੇ ਹਨ।

inside image of satwinder bitt image source- instagram

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹੁੰਚੀ ‘Squid Game’ ‘ਚ, ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਪੂਰੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਸਤਵਿੰਦਰ ਬਿੱਟੀ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਪੂਰੀ ਸ਼ਿੱਦਤ ਦੇ ਨਾਲ ਦਰਸ਼ਕ ਸੁਣਦੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਉਹ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ, ਭਾਵੇਂ ਉਹ ਲੋਕ ਗੀਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਧਾਰਮਿਕ ਗੀਤ । ਪਿੱਛੇ ਜਿਹੇ ਉਹ ‘ਧੀਆਂ ਹੱਥ ਡੋਰ ਦਿਓ’ ਟਾਈਟਲ ਹੇਠ ਇਹ ਪਿਆਰਾ ਜਿਹਾ ਸਮਾਜਿਕ ਸੌਂਗ ਲੈ ਕੇ ਆਏ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।

 

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network