ਸਤਵਿੰਦਰ ਬਿੱਟੀ ਨੇ ਪਤੀ ਅਤੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | October 08, 2022 12:58pm

ਸਤਵਿੰਦਰ ਬਿੱਟੀ (Satwinder Bitti) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਪਤੀ (Husband) ਦੇ ਨਾਲ ਹੁਣ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਦਾ ਪਤੀ ਅਤੇ ਉਸ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Satwinder Bitti Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਾ ਗੀਤ ‘ਲੈਟਰ ਟੂ ਸੀਐੱਮ’ ਜੈਨੀ ਜੌਹਲ ਦੀ ਆਵਾਜ਼ ‘ਚ ਰਿਲੀਜ਼, ਗੀਤ ਸੁਣ ਹਰ ਕੋਈ ਹੋ ਰਿਹਾ ਭਾਵੁਕ

ਸਤਵਿੰਦਰ ਬਿੱਟੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸਤਵਿੰਦਰ ਬਿੱਟੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹਿੱਟ ਗੀਤਾਂ ‘ਚ ‘ਅੱਖੀਆਂ ਮਾਰ ਗਿਆ’, ‘ਦੱਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ’, ‘ਅੱਖਾਂ ਮੀਚ ਕੇ’, ‘ਗੱਭਰੂ’ ਸਣੇ ਕਈ ਹਿੱਟ ਗੀਤ ਗਾਏ ਹਨ ।

Satwinder Bitti Image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮਾਰਨ ਲਈ ਨਾਬਾਲਗ ਨੂੰ ਮਿਲਿਆ ਸੀ ਟਾਸਕ, ਦਿੱਲੀ ਪੁਲਿਸ ਦੀ ਹਿਰਾਸਤ ‘ਚ ਮੁਲਜ਼ਮ

ਇਸ ਤੋਂ ਇਲਾਵਾ ‘ਧੰਨ ਤੇਰੀ ਸਿੱਖੀ’, ‘ਸ਼੍ਰੀ ਅਖੰਡ ਪਾਠ ਸਾਹਿਬ’ ਵਰਗੇ ਧਾਰਮਿਕ ਗੀਤ ਵੀ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ । ਇਹ ਗੀਤ ਅੱਜ ਵੀ ਓਨੇ ਹੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਜਿੰਨੇ ਕਿ ਨੱਬੇ ਦੇ ਦਹਾਕੇ ‘ਚ ਪਸੰਦ ਕੀਤੇ ਜਾਂਦੇ ਸਨ ।

Satwinder Bitti , Image Source : Instagram

ਸਤਵਿੰਦਰ ਬਿੱਟੀ ਇੱਕ ਵਧੀਆ ਗਾਇਕਾ ਹੋਣ ਦੇ ਨਾਲ ਨਾਲ ਇੱਕ ਵਧੀਆ ਖਿਡਾਰਨ ਵੀ ਰਹਿ ਚੁੱਕੇ ਹਨ । ਜੇ ਉਹ ਗਾਇਕਾ ਨਾ ਹੁੰਦੇ ਤਾਂ ਹਾਕੀ ਦੇ ਖੇਤਰ ‘ਚ ਨਾਮ ਕਮਾਉਂਦੇ । ਉਨ੍ਹਾਂ ਨੇ ਬਿਜਲੀ ਵਿਭਾਗ ‘ਚ ਵੀ ਨੌਕਰੀ ਕੀਤੀ ਹੈ । ਅੱਜ ਕੱਲ੍ਹ ਉਹ ਸਿਆਸਤ ‘ਚ ਵੀ ਸਰਗਰਮ ਹਨ, ਪਰ ਇਸ ਦੇ ਨਾਲ ਹੀ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਨੇ ।

 

View this post on Instagram

 

A post shared by Satwinder Bitti (@satwinder_bitti)

You may also like