
Tejasswi Prakash dressed as Santa : ਰਿਆਲਿਟੀ ਸ਼ੋਅ ਬਿੱਗ ਬੌਸ ਰਾਹੀਂ ਘਰ-ਘਰ ਵਿੱਚ ਨਾਮ ਬਣ ਚੁੱਕੀ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀ ਜੋੜੀ ਹਮੇਸ਼ਾ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਲਈ ਸੈਂਟਾ ਕਲਾਜ਼ ਬਣ ਕੇ ਮਨੋਰੰਜਨ ਕਰਦੀ ਨਜ਼ਰ ਆਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੇਜਸਵੀ ਪ੍ਰਕਾਸ਼ ਸੈਂਟਾ ਕਲਾਜ਼ ਦੀ ਡਰੈੱਸ ਪਹਿਨ ਕੇ ਦਾੜ੍ਹੀ ਅਤੇ ਮੁੱਛਾਂ 'ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕਰੀਨਾ ਕਪੂਰ ਨੇ ਪਤੀ ਸੈਫ ਤੇ ਬੇਟੇ ਜੇਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਗਿਟਾਰ ਵਜਾ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਤੇਜਸਵੀ ਪ੍ਰਕਾਸ਼ ਜੋ ਕਿ ਵੀਡੀਓ ਕਾਲ ਦੌਰਾਨ ਕਰਨ ਕੁੰਦਰਾ ਨੂੰ ਸੈਂਟਾ ਕਲਾਜ਼ ਬਣਾ ਕੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਹੱਸ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਕੀ ਇਸ ਤੋਂ ਵਧੀਆ ਕੋਈ ਸੈਂਟਾ ਕਲਾਜ਼ ਹੈ? ਜਵਾਬ ਨਹੀਂ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ- ਦੁਨੀਆ ਦੀ ਸਭ ਤੋਂ ਪਿਆਰੀ ਕੁੜੀ। ਇਸ ਵੀਡੀਓ 'ਤੇ ਪ੍ਰਸ਼ੰਸਕ ਤਾਰੀਫ ਦੇ ਪੁਲ ਬੰਨ੍ਹਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਤੇਜਸਵੀ ਪ੍ਰਕਾਸ਼ ਬਿੱਗ ਬੌਸ ਸੀਜ਼ਨ 15 ਦੀ ਵਿਨਰ ਸੀ। ਇਸ ਸੀਜ਼ਨ 'ਚ ਮੁਕਾਬਲੇਬਾਜ਼ ਕਰਨ ਕੁੰਦਰਾ ਉਨ੍ਹਾਂ ਦੇ ਨਾਲ ਸਨ। ਪ੍ਰਸ਼ੰਸਕ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਜੋੜੀ ਨੂੰ ਖੂਬ ਪਸੰਦ ਕਰਦੇ ਹਨ। ਕਰਨ ਅਤੇ ਤੇਜਸਵੀ ਦੇ ਵਿਆਹ ਨੂੰ ਲੈ ਕੇ ਕਈ ਖਬਰਾਂ ਆ ਚੁੱਕੀਆਂ ਹਨ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
View this post on Instagram