ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਜ਼ੋਰਾਂ-ਸ਼ੋਰਾਂ ਨਾਲ ਹੋਈਆਂ ਸ਼ੁਰੂ, ਮਹਿੰਦੀ ਤੋਂ ਬਾਅਦ ਹਲਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Lajwinder kaur | October 23, 2020

ਬਾਲੀਵੁੱਡ ਦੀ ਬਾਕਮਾਲ ਦੀ ਸਿੰਗਰ ਨੇਹਾ ਕੱਕੜ ਜੋ ਕਿ ਬਹੁਤ ਜਲਦ ਦੁਲਹਣ ਬਣਨ ਜਾ ਰਹੀ ਹੈ । ਜੀ ਹਾਂ ਪੰਜਾਬੀ ਗੱਭਰੂ ਰੋਹਨਪ੍ਰੀਤ ‘ਤੇ ਦਿਲ ਹਾਰਨ ਤੋਂ ਬਾਅਦ ਨੇਹਾ ਵਿਆਹ ਕਰਵਾਉਣ ਜਾ ਰਹੀ ਹੈ ।

neha kakkar haldi ceremony

ਹੋਰ ਪੜ੍ਹੋ :ਮਾਨਸੀ ਸ਼ਰਮਾ ਤੇ ਰੇਦਾਨ ਦੀ ਇਹ ਕਿਊਟ ਤਸਵੀਰ ਆਈ ਸਾਹਮਣੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਮਾਂ-ਪੁੱਤ ਦੀ ਇਹ ਤਸਵੀਰ

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ । ਨੇਹਾ ਕੱਕੜ ਤੇ ਰੋਹਨਪ੍ਰੀਤ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ।

neha kakkar in yellow outfits

ਹਾਲ ਹੀ ‘ਚ ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਜਿਸ ਦੇ ਚੱਲਦੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ।

neha kakkar mehndi ceremony pic

ਖਬਰਾਂ ਦੇ ਮੁਤਾਬਿਕ ਦੋਹਾਂ ਦਾ ਵਿਆਹ 24 ਅਕਤੂਬਰ ਨੂੰ ਹੈ । ਜਿਸ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਨੇ । ਆਪਣੇ ਵਿਆਹ ਦੀ ਖੁਸ਼ੀ ‘ਚ ਹੀ ਨੇਹਾ ਕੱਕੜ ਨੇ ‘ਨੇਹੂ ਦਾ ਵਿਆਹ’ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਨੇਹਾ ਤੇ ਰੋਹਨ ਇਕੱਠੇ ਨਜ਼ਰ ਆਏ ਨੇ ।

You may also like