ਕਪਿਲ ਸ਼ਰਮਾ ਨੂੰ ਸ਼ਤਰੂਘਨ ਸਿਨਹਾ ਟਿੱਪਣੀ ਕਰਨੀ ਪਈ ਮਹਿੰਗੀ, ਧੀ ਸੋਨਾਕਸ਼ੀ ਸਿਨਹਾ ਨੇ ਮਾਰਿਆ ਕਪਿਲ ਸ਼ਰਮਾ ਦੇ ਜ਼ੋਰਦਾਰ ਮੁੱਕਾ, ਦੇਖੋ ਵੀਡੀਓ

written by Lajwinder kaur | October 01, 2021

ਕਾਮੇਡੀਅਨ ਕਪਿਲ ਸ਼ਰਮਾ Kapil Sharma ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲੰਮੇ ਸਮੇਂ ਤੋਂ ਦਰਸ਼ਕਾਂ ਨੂੰ ਖੂਬ ਹਸਾ ਰਹੇ ਨੇ।  ਇਹ ਸ਼ੋਅ ਨੇ ਕੁਝ ਸਮਾਂ ਪਹਿਲਾਂ ਹੀ ਟੀਵੀ 'ਤੇ ਵਾਪਿਸ ਕੀਤੀ ਹੈ ਤੇ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

inside image of kapil sharma and sonakshi sinha Image Source: Instagram

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵਾਂ ਵੀਡੀਓ ਕਪਿਲ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਸੋਨਾਕਸ਼ੀ ਸਿਨਹਾ ਮਿਲ ਮਾਹੀਆ ਗਾਉਂਦੀ ਹੋਈ ਨਜ਼ਰ ਆ ਰਹੀ ਹੈ...ਕਪਿਲ ਸ਼ਰਮਾ ਕਹਿੰਦੇ ਜਦੋਂ ਮਿਲਣ ਆਉਂਦੇ ਹਾਂ ਤਾਂ ਤੁਹਾਡੇ ਪਿਤਾ ਜੀ ਕਹਿੰਦੇ ਨੇ ਖ਼ਾਮੋਸ਼..ਇਹ ਟਿੱਪਣੀ ਸੁਣਕੇ ਸੋਨਾਕਸ਼ੀ ਗੁੱਸੇ ਵਾਲੇ ਅੰਦਾਜ਼ 'ਚ ਕਪਿਲ ਨੂੰ ਮੁੱਕਾ ਮਰ ਦਿੰਦੀ ਹੈ। ਦੱਸ ਦਈਏ ਇਹ ਵੀਡੀਓ ਦੋਵਾਂ ਨੇ ਮਸਤੀ ਵਾਲੇ ਅੰਦਾਜ਼ ‘ਚ ਬਣਾਈ ਹੈ।

Archana-Kapil Sharma Show Image Source: Instagram

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਨੁਪਮ ਖੇਰ US ਤੋਂ ਮਾਂ ਲਈ ਲੈ ਕੇ ਆਏ ਪਰਸ, ਮਾਂ ਦੁਲਾਰੀ ਨੇ ਪਰਸ ਪਾ ਕੇ ਕੀਤੀ ਕੈਟ ਵਾਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਇੰਸਟਾ ਰੀਲ ਹੈ। ਇਸ ਵੀਡੀਓ 'ਚ ਕਪਿਲ ਤੇ ਸੋਨਾਕਸ਼ੀ ਵ੍ਹਾਈਟ ਰੰਗ ਦੇ ਆਉਟ ਫਿੱਟ 'ਚ ਬਹੁਤ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਦੋਵਾਂ ਦਾ ਇਹ ਫਨੀ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

 

 

View this post on Instagram

 

A post shared by Kapil Sharma (@kapilsharma)

0 Comments
0

You may also like