ਪੰਜਾਬੀ ਕਲਾਕਾਰਾਂ ਦੇ ਨਾਲ ਨਵੇਂ ਸਾਲ ਦੇ ਰੰਗਾ ਰੰਗ ਮਿਊਜ਼ਿਕ ਪ੍ਰੋਗਰਾਮ ‘ਸ਼ਾਵਾ 2023’ ਲਈ ਹੋ ਜਾਓ ਤਿਆਰ

written by Lajwinder kaur | December 28, 2022 10:03am

Shaava 2023: ਪੀਟੀਸੀ ਪੰਜਾਬੀ ਹਰ ਸਾਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਸਿਤਾਰਿਆਂ ਦੇ ਨਾਲ ਸੱਜੀ ਮਹਿਫ਼ਲ ਲੈ ਕੇ ਆਉਂਦੇ ਨੇ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਸ਼ਾਵਾ 2023’ ਮਿਊਜ਼ਿਕ ਪ੍ਰੋਗਰਾਮ। ਸੋ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹੋ ਜਾਓ ਤਿਆਰ ਪੀਟੀਸੀ ਪੰਜਾਬੀ ਦੇ ਨਾਲ । ਇਸ ਸ਼ੋਅ ਦਾ ਆਨੰਦ ਦਰਸ਼ਕ ਦਿਨ ਸ਼ਨੀਵਾਰ, 31 ਦਸੰਬਰ, ਰਾਤੀਂ 10:30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਹਨ।

shava 2023

ਹੋਰ ਪੜ੍ਹੋ : ਆਲੀਆ ਤੇ ਰਣਬੀਰ ਨੇ ਮਨਾਇਆ ਧੀ ‘ਰਾਹਾ’ ਦਾ ਪਹਿਲਾ ਕ੍ਰਿਸਮਿਸ, ਤਸਵੀਰਾਂ ‘ਤੇ ਫੈਨਜ਼ ਲੁੱਟਾ ਰਹੇ ਨੇ ਪਿਆਰ

ਪੰਜਾਬੀ ਕਲਾਕਾਰਾਂ ਨਾਲ ਸੱਜੀ ਇੱਕ ਮਹਿਫ਼ਲ, ਜਿਸ ਵਿੱਚ ਹੋਵੇਗੀ ਖੂਬ ਮਸਤੀ, ਲੱਗੇਗਾ ਸੰਗੀਤ ਦਾ ਤੜਕਾ ਤੇ ਪੈਣਗੇ ਖੂਬ ਭੰਗੜੇ। ਇਸ ਸ਼ੋਅ ਨੂੰ ਹੋਸਟ ਕਰ ਰਹੀ ਹੈ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਦਿਲਜੋਤ, ਜੋਕਿ ਕਈ ਮਿਊਜ਼ਿਕ ਵੀਡੀਓਜ਼ ਤੇ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਬਿਖੇਰੇ ਚੁੱਕੀ ਹੈ।

diljott

ਮਾਸ਼ਾ ਅਲੀ, ਗਗਨ ਕੋਕਰੀ, ਤਨਿਸ਼ਕ ਕੌਰ, ਹਰਵਿੰਦਰ ਹੈਰੀ, ਜੋਤਿਕਾ ਟਾਂਗਰੀ, ਰਵਿੰਦਰ ਗਰੇਵਲ, ਜੈਸਮੀਨ ਅਖਤਰ, ਕੁੰਵਰ ਵਿਰਕ, ਰੰਗਲੇ ਸਰਦਾਰ, ਰੈਂਬੀ, ਯਾਸ਼ ਨਿੱਕੂ, ਸੁੱਖੀ ਇੱਦੂ ਤੇ ਬਿੰਨੀ ਇੱਦੂ, ਹਰਜਿੰਦਰ ਰੰਧਾਵਾ ਵਰਗੇ ਨਾਮੀ ਸਿਤਾਰੇ ਆਪਣੀ ਆਵਾਜ਼ ਦੇ ਨਾਲ ਇਸ ਸ਼ਾਮ ਨੂੰ ਲਗਾਉਣਗੇ ਚਾਰ ਚੰਨ। ਇਸ ਸ਼ੋਅ ਵਿੱਚ ਨੱਚਣ-ਟੱਪਣ ਵਾਲੇ ਗੀਤਾਂ ਤੋਂ ਇਲਾਵਾ ਲੋਕ ਗੀਤ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

inside image of shava 2023

ਹੇਠ ਦਿੱਤੇ ਕਲਾਕਾਰ ਜੋ ਕਿ 'ਸ਼ਾਵਾ 2023' ਦੇ ਸ਼ੋਅ ਵਿੱਚ ਪ੍ਰਦਰਸ਼ਨ ਕਰਨਗੇ।

SINGERS SONGS

 

Masha Ali Gaani
Tanishq Kaur Jutti
Harvinder Harry Chadai
Jyotica Tangri Jugni
Ravinder Grewal Bai Bai
Jasmeen Akhtar Mai Nachi DJ Tey
Gagan Kokri My god
Kuwar Virk Happy New Year
Rangle Sardar Tu te mai
Ramby Pure Punjaban
Yash Nikku Koka tey Wang
Sukhi Idu and Binni Idu Gora rang
Harjind Randhawa
Rangle Sardar Jagg Magga Jagg Magga

You may also like