ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਨਾਲ ਕੀਤੀਆਂ ਕਲੋਲਾਂ, ਵੀਡੀਓ ਹੋਈ ਵਾਇਰਲ

written by Lajwinder kaur | May 07, 2019

ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਨਾਲ ਕੀਤੀਆਂ ਕਲੋਲਾਂ, ਵੀਡੀਓ ਹੋਈ ਵਾਇਰਲ: ਦਿਲਜੀਤ ਦੋਸਾਂਝ ਜੋ ਆਪਣੇ ਗੀਤਾਂ ਦੇ ਨਾਲ-ਨਾਲ ਮਜ਼ਾਕੀਆ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਮਜ਼ਾਕੀਆ ਸੁਭਾਅ ਸਭ ਨੂੰ ਭਾਅ ਜਾਂਦਾ ਹੈ। ਉਹ ਆਪਣੇ ਆਲੇ- ਦੁਆਲੇ ਹਾਸੇ ਵਾਲਾ ਮਾਹੌਲ ਬਣਾ ਕੇ ਰੱਖਦੇ ਹਨ। ਇਹ ਅੰਦਾਜ਼ ਉਨ੍ਹਾਂ ਦੀ ਕਈ ਫ਼ਿਲਮਾਂ ‘ਚ ਵੀ ਦੇਖਣ ਨੂੰ ਮਿਲਿਆ ਹੈ ਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਹੈ। ਜਿਸਦੇ ਚਲਦੇ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨਜ਼ਰ ਆ ਰਹੀ ਹੈ।

View this post on Instagram
 

Mera 25 Phulaan De Jina Bhar Mitra.. @neerubajwa #Shadaa 21st JUNE P.S - MACHIN KHARAB HAI..??

A post shared by Diljit Dosanjh (@diljitdosanjh) on

ਹੋਰ ਵੇਖੋ:ਜੈਜ਼ੀ ਬੀ ਤੋਂ ਲੈ ਕੇ ਹਾਰਬੀ ਸੰਘਾ ਤੇ ਕਈ ਹੋਰ ਕਲਾਕਾਰਾਂ ਨੇ ‘ਲੁਕਣ ਮੀਚੀ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ ਵੀਡੀਓ ‘ਚ ਦੇਖ ਸਕਦੇ ਹੋ ਨੀਰੂ ਬਾਜਵਾ ਭਾਰ ਤੋਲਣ ਵਾਲੀ ਮਸ਼ੀਨ ਉੱਤੇ ਆਪਣਾ ਭਾਰ ਚੈਕ ਕਰ ਰਹੇ ਨੇ ਤੇ ਦਿਲਜੀਤ ਦੋਸਾਂਝ ਕਹਿੰਦੇ ਨੇ ਕਿ 25 ਫੁੱਲਾਂ ਜਿੰਨਾਂ ਭਾਰ ਹੈ ਨੀਰੂ ਦਾ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘Mera 25 Phulaan De Jina Bhar Mitra.. @neerubajwa #Shadaa 21st JUNE’. ਇਸ ਵੀਡੀਓ ਨੂੰ ਹੁਣ ਤੱਕ ਛੇ ਲੱਖ ਵਿਊਜ਼ ਮਿਲ ਚੁੱਕੇ ਹਨ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
View this post on Instagram
 

My fans are the sweetest ! ??????

A post shared by Neeru Bajwa (@neerubajwa) on

ਦੱਸ ਦਈਏ ਦੋਵਾਂ ਆਪਣੀ ਆਉਣ ਵਾਲੀ ਫ਼ਿਲਮ ਛੜਾ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਪਹਿਲਾਂ ਵੀ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ-2 ਤੇ ਸਰਦਾਰ ਜੀ ‘ਚ  ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਹਿੱਟ ਜੋੜੀ ਵਾਹ ਵਾਹੀ ਖੱਟ ਚੁੱਕੀ ਹੈ। ਹੁਣ ਦੇਖਣ ਇਹ ਹੋਵੇਗਾ ਇਹ ਜੋੜੀ ਇੱਕ ਵਾਰ ਫੇਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋ ਪਾਉ। ਇਹ ਤਾਂ 21 ਜੂਨ ਨੂੰ ਪਤਾ ਚੱਲੇਗਾ ਜਦੋਂ ਇਹ ਫ਼ਿਲਮ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗੀ।

0 Comments
0

You may also like