ਸ਼ਾਹਰੁਖ ਖ਼ਾਨ ਨੇ ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਕੀਤੀ ਸ਼ਿਰਕਤ, ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਦਿੱਤੇ ਪੋਜ਼

written by Lajwinder kaur | December 27, 2022 09:56am

Salman Khan Birthday: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਅੱਜ  27 ਦਸੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਸੋਮਵਾਰ ਰਾਤ ਨੂੰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪਾਰਟੀ ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਰੱਖੀ ਗਈ ਸੀ ਜਿੱਥੇ ਸਲਮਾਨ ਨੇ ਮੀਡੀਆ ਲਈ ਕੇਕ ਵੀ ਕੱਟਿਆ।

ਇਸ ਦੌਰਾਨ ਬਾਲੀਵੁੱਡ ਹਸਤੀਆਂ ਵੀ ਇਸ ਪਾਰਟੀ ਵਿੱਚ ਸ਼ਿਰਕਤ ਕਰਦੀਆਂ ਨਜ਼ਰ ਆਈਆਂ। ਪਾਰਟੀ 'ਚ ਸੋਨਾਕਸ਼ੀ ਸਿਨਹਾ ਤੋਂ ਲੈ ਕੇ ਕਾਰਤਿਕ ਆਰੀਅਨ ਪਹੁੰਚੇ। ਸ਼ਾਹਰੁਖ ਖ਼ਾਨ ਜੋ ਕਿ ਮੁੱਖ ਮਹਿਮਾਨਾਂ ਵਿੱਚੋਂ ਇੱਕ ਸਨ। ਸ਼ਾਹਰੁਖ ਅਤੇ ਸਲਮਾਨ ਖਾਸ ਮੌਕਿਆਂ 'ਤੇ ਹੀ ਇਕੱਠੇ ਨਜ਼ਰ ਆਉਂਦੇ ਹਨ। ਸੈਲੀਬ੍ਰੇਸ਼ਨ ਤੋਂ ਬਾਅਦ ਦੋਵੇਂ ਇਕੱਠੇ ਮੀਡੀਆ ਦੇ ਸਾਹਮਣੇ ਵੀ ਆਏ।

inside image of salman khan image source: Instagram 

ਹੋਰ ਪੜ੍ਹੋ : ਰਿਤਿਕ ਰੋਸ਼ਨ ਨੇ ਆਪਣੀ ਪ੍ਰੇਮਿਕਾ ਸਬਾ ਨੂੰ ਪ੍ਰੋਟੈਕਟ ਕਰਨ ਦੇ ਚੱਕਰ ‘ਚ ਪ੍ਰਸ਼ੰਸਕ ਨੂੰ ਦਿੱਤਾ ਧੱਕਾ! ਦੇਖੋ ਵੀਡੀਓ

ਸ਼ਾਹਰੁਖ ਅਤੇ ਸਲਮਾਨ ਦੀ ਬਾਂਡਿੰਗ ਬਹੁਤ ਚੰਗੀ ਹੈ। ਦੇਰ ਰਾਤ ਸ਼ਾਹਰੁਖ ਪਾਰਟੀ ਦਾ ਹਿੱਸਾ ਬਣੇ। ਬਾਅਦ 'ਚ ਜਦੋਂ ਸ਼ਾਹਰੁਖ ਪਾਰਟੀ ਤੋਂ ਬਾਹਰ ਨਿਕਲਣ ਲੱਗੇ ਤਾਂ ਸਲਮਾਨ ਖੁਦ ਉਨ੍ਹਾਂ ਨੂੰ ਬਾਹਰ ਤੱਕ ਛੱਡਣ ਆਏ। ਸ਼ਾਹਰੁਖ ਅਤੇ ਸਲਮਾਨ ਗੇਟ 'ਤੇ ਗਲੇ ਮਿਲੇ। ਦੋਵੇਂ ਇੱਕ ਦੂਜੇ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਦੋਵਾਂ ਨੇ ਪਪਰਾਜ਼ੀ ਲਈ ਕਾਫੀ ਪੋਜ਼ ਵੀ ਦਿੱਤੇ।

inside imge of salman khan birthday image source: Instagram

ਮੀਡੀਆ ਨੂੰ ਪੋਜ਼ ਦਿੰਦੇ ਹੋਏ ਸ਼ਾਹਰੁਖ ਅਤੇ ਸਲਮਾਨ ਗਲੇ ਮਿਲੇ। ਲੁੱਕ ਦੀ ਗੱਲ ਕਰੀਏ ਤਾਂ ਦੋਵੇਂ ਐਕਟਰਸ ਬਲੈਕ ਲੁੱਕ 'ਚ ਨਜ਼ਰ ਆਏ। ਸ਼ਾਹਰੁਖ ਅਤੇ ਸਲਮਾਨ ਨੂੰ ਲੰਬੇ ਸਮੇਂ ਬਾਅਦ ਇਕੱਠੇ ਦੇਖਣ ਲਈ ਪ੍ਰਸ਼ੰਸਕ ਜ਼ਰੂਰ ਉਤਸ਼ਾਹਿਤ ਹੋਣਗੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

shah rukh khan and salman khan image source: Instagram

ਦੱਸ ਦੇਈਏ ਕਿ ਆਉਣ ਵਾਲੇ ਦਿਨਾਂ 'ਚ ਸ਼ਾਹਰੁਖ ਅਤੇ ਸਲਮਾਨ ਇਕ-ਦੂਜੇ ਦੀਆਂ ਫ਼ਿਲਮਾਂ 'ਚ ਕੈਮਿਓ ਕਰਦੇ ਨਜ਼ਰ ਆਉਣਗੇ। ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਸਲਮਾਨ ਵੀ ਇੱਕ ਛੋਟੀ ਜਿਹੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ 'ਟਾਈਗਰ 3' 'ਚ ਕੈਮਿਓ ਰੋਲ 'ਚ ਨਜ਼ਰ ਆਉਣਗੇ।

 

 

View this post on Instagram

 

A post shared by Nyam Nyam Azrha (@nyamazrha)

You may also like