
Shah Rukh Khan latest pic: ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਹਾਲ ਹੀ 'ਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ 'ਚ ਮੱਥਾ ਟੇਕਣ ਪਹੁੰਚੇ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ , ਵੀਡੀਓ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਇੱਕ ਨਵੀਂ ਤਸਵੀਰ ਵੀ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਵੈਸ਼ਨੋ ਦੇਵੀ ਮੱਥਾ ਟੇਕਣ ਪਚੁੰਚੇ ਸ਼ਾਹਰੁਖ ਖ਼ਾਨ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ ਤੇ ਉਹ ਵੀ ਹੋਰਨਾਂ ਸ਼ਰਧਾਲੂਆਂ ਵਾਂਗ ਹੀ ਪੈਦਲ ਯਾਤਰਾ ਕਰ ਮੱਥਾ ਟੇਕਣ ਪਹੁੰਚੇ। ਹੁਣ ਸ਼ਾਹਰੁਖ ਖ਼ਾਨ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਤਸਵੀਰ ਦੇ ਵਿੱਚ ਅਦਾਕਾਰ ਦਾ ਵੱਖਰਾ ਹੀ ਅੰਦਾਜ਼ ਨਜ਼ਰ ਆ ਰਿਹਾ ਹੈ।
ਵਾਇਰਲ ਹੋ ਰਹੀ ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਖ਼ਾਨ ਨੇ ਆਪਣੇ ਮੱਥੇ 'ਤੇ ਟਿੱਕਾ ਲਗਾਇਆ ਹੈ ਅਤੇ ਉਹ ਕੈਮਰੇ ਵੱਲ ਮੁਸਕਰਾਉਂਦੇ ਹੋਏ ਪੋਜ਼ ਦੇ ਰਹੇ ਹਨ। ਸ਼ਾਹਰੁਖ ਖ਼ਾਨ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਕਮੈਂਟ ਸੈਕਸ਼ਨ 'ਚ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਜ਼ਿਕਰਯੋਗ ਹੈ ਕਿ ਵੈਸ਼ਨੋ ਦੇਵੀ ਮੰਦਰ ਜਾਣ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਨੇ ਸਾਊਦੀ ਅਰਬ ਦੇ ਮੱਕਾ 'ਚ ਉਮਰਾਹ ਕੀਤਾ ਸੀ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਸ਼ਾਹਰੁਖ ਖ਼ਾਨ ਨੇ ਆਪਣੀ ਫ਼ਿਲਮ ਪਠਾਨ ਦੇ ਰਿਲੀਜ਼ ਤੋਂ ਪਹਿਲਾਂ ਇਹ ਧਾਰਮਿਕ ਯਾਤਰਾਵਾਂ ਕੀਤੀਆਂ ਹਨ।
ਸ਼ਾਹਰੁਖ ਖਾਨ ਦੀ ਫ਼ਿਲਮ ਪਠਾਨ ਦਾ ਪਹਿਲਾ ਗੀਤ ਬੇਸ਼ਰਮ ਰੰਗ ਲਾਂਚ ਹੋ ਗਿਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਗੀਤ ਨੂੰ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ 'ਤੇ ਫਿਲਮਾਇਆ ਗਿਆ ਹੈ। ਇਸ ਵੀਡੀਓ ਗੀਤ 'ਚ ਦੀਪਿਕਾ ਨੇ ਆਪਣੀ ਬੋਲਡਨੈਸ ਨੇ ਦਰਸ਼ਕਾ ਨੂੰ ਹੈਰਾਨ ਕਰ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਸ਼ਾਹਰੁਖ ਖਾਨ ਨੇ ਆਪਣੀ ਮਸਕਿਊਲਰ ਬਾਡੀ ਦਾ ਜਲਵਾ ਬਿਖੇਰਿਆ ਹੈ।
ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ 'ਪਠਾਨ' ਦੀ 8 ਦੇਸ਼ਾਂ 'ਚ ਸ਼ੂਟਿੰਗ ਕੀਤੀ ਗਈ ਹੈ। ਭਾਰਤ ਤੋਂ ਇਲਾਵਾ ਇਸ ਦੀ ਸ਼ੂਟਿੰਗ ਸਪੇਨ, ਯੂਏਈ, ਤੁਰਕੀ, ਰੂਸ, ਸਾਇਬੇਰੀਆ, ਇਟਲੀ, ਫਰਾਂਸ ਅਤੇ ਅਫਗਾਨਿਸਤਾਨ ਵਿੱਚ ਕੀਤੀ ਗਈ ਹੈ। 'ਪਠਾਨ' 'ਚ ਸ਼ਾਹਰੁਖ ਖ਼ਾਨ ਨੇ ਰਾਅ ਏਜੰਟ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਜੌਨ ਇਬ੍ਰਾਹਿਮ ਇਸ 'ਚ ਖਲਨਾਇਕ ਬਣੇ ਹਨ।

ਹੋਰ ਪੜ੍ਹੋ: ਰਣਵੀਰ ਸਿੰਘ ਨੇ ਫ਼ਿਲਮ ਪ੍ਰਮੋਸ਼ਨ ਦੌਰਾਨ ਕੀਤਾ ਕੁਝ ਅਜਿਹਾ ਕਿ ਚਾਰੇ ਪਾਸੇ ਹੋ ਰਹੀ ਹੈ ਤਾਰੀਫ, ਵੇਖੋ ਵਾਇਰਲ ਵੀਡੀਓ
'ਪਠਾਨ' ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਵੀ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਰਿਪੋਰਟ ਮੁਤਾਬਕ 'ਪਠਾਨ' ਦਾ ਬਜਟ 250 ਕਰੋੜ ਰੁਪਏ ਹੈ। ਇਸ ਫ਼ਿਲਮ 'ਚ ਸ਼ਾਹਰੁਖ ਅਤੇ ਦੀਪਿਕਾ ਤੋਂ ਇਲਾਵਾ ਜੌਨ ਇਬ੍ਰਾਹਿਮ ਵੀ ਨਜ਼ਰ ਆਉਣਗੇ।
View this post on Instagram