ਸ਼ਾਹਰੁਖ ਖ਼ਾਨ ਦੇ ਫੈਨ ਨੇ ਸਾਂਝੀ ਕੀਤੀ ਇੱਕ ਪਿਆਰੀ ਕਹਾਣੀ, ਜਦੋਂ ਕਿੰਗ ਖਾਨ ਨੇ ਫੈਨ ਦੇ ਪਿਤਾ ਨਾਲ ਲਈ ਸੀ ਸੈਲਫੀ

written by Lajwinder kaur | June 17, 2022

ਆਪਣੀ ਅਦਾਕਾਰੀ ਤੋਂ ਇਲਾਵਾ ਸ਼ਾਹਰੁਖ ਖ਼ਾਨ ਆਪਣੇ ਨਿਮਰ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਵੀਰਵਾਰ ਨੂੰ ਟਵਿੱਟਰ 'ਤੇ ਇੱਕ ਪਿਆਰੀ ਕਹਾਣੀ ਸਾਂਝੀ ਕੀਤੀ। ਇਸ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪਿਤਾ ਵਿਚਾਲੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ।

ਵਿਅਕਤੀ ਨੇ ਇਸ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸਿਆ ਹੈ ਅਤੇ ਸ਼ਾਹਰੁਖ ਖ਼ਾਨ ਨਾਲ ਆਪਣੇ ਪਿਤਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਵਿਅਕਤੀ ਦਾ ਨਾਂ ਰੋਹਨ ਮੁਖਰਜੀ ਹੈ, ਜੋ ਕਿ ਇੱਕ ਲੇਖਕ ਵੀ ਹਨ। ਉਨ੍ਹਾਂ ਦੇ ਪਿਤਾ ਸ਼ਾਹਰੁਖ ਖ਼ਾਨ ਨੂੰ ਤਿੰਨ ਸਾਲ ਪਹਿਲਾਂ ਇੱਕ ਕਿਸੇ ਵਿਆਹ ਦੇ ਪ੍ਰੋਗਰਾਮ ਵਿੱਚ ਮਿਲੇ ਸਨ।

ਹੋਰ ਪੜ੍ਹੋ : GoodLuck Jerry Poster: ਡਰੀ ਹੋਈ ਨਜ਼ਰ ਆ ਰਹੀ ਹੈ ਜਾਨ੍ਹਵੀ ਕਪੂਰ, ਪੋਸਟਰ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

Shah Rukh Khan’s Mannat’s new nameplate worth Rs 25 lakh missing? Here’s what we know

ਰੋਹਨ ਨੇ ਲਿਖਿਆ, ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਉਹ ਇੱਕ ਵਿਆਹ ਵਿੱਚ ਸ਼ਾਹਰੁਖ ਖ਼ਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਵੀ ਉਸੇ ਸਕੂਲ ਚ ਪੜ੍ਹਿਆ ਜਿਸ ਵਿੱਚ ਤੁਸੀਂ (ਇਹ ਸੱਚ ਹੈ) ਅਤੇ ਸ਼ਾਹਰੁਖ ਨੇ ਕਿਹਾ ਕਿ ਠੀਕ ਹੈ ਫੇਰ ਤਾਂ ਸਾਨੂੰ ਸੈਲਫੀ ਲੈਣੀ ਚਾਹੀਦੀ ਹੈ...ਤਾਂ ਮੇਰੇ ਪਿਤਾ ਨੇ ਕਿਹਾ ਕਿ ਮੈਨੂੰ ਸੈਲਫੀ ਲੈਣਾ ਨਹੀਂ ਆਉਂਦਾ, ਤਾਂ ਸ਼ਾਹਰੁਖ ਨੇ ਕਿਹਾ, ਚਿੰਤਾ ਨਾ ਕਰੋ...ਮੈਨੂੰ ਇਹ ਅੱਜ ਤਿੰਨ ਸਾਲਾਂ ਬਾਅਦ ਇਹ ਤਸਵੀਰ ਮਿਲੀ ਹੈ...’ ਮੇਰੇ ਇੱਕ ਦੋਸਤ ਨੇ ਕਿਹਾ ਕਿ ਇਹ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮੈਂ ਇਹ ਸਵੀਕਾਰ ਕਰਦਾ ਹਾਂ।

actor shah ruk khan

ਇਸ ਪੋਸਟ 'ਤੇ ਕਈ ਲੋਕਾਂ ਨੇ ਸ਼ਾਹਰੁਖ ਖਾਨ ਦੀ ਤਾਰੀਫ ਕੀਤੀ ਹੈ। ਇੱਕ ਹੋਰ ਵਿਅਕਤੀ ਨੇ ਸਾਲ 2000 ਵਿੱਚ ਇੱਕ ਘਟਨਾ ਨੂੰ ਯਾਦ ਕੀਤਾ ਕਿ ਉਹ ਸਟੋਰ ਵਿੱਚ ਇੱਕ ਪੋਰਟੇਬਲ ਕੈਮਰਾ ਖਰੀਦ ਰਿਹਾ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਹ ਸੈਲਫੀ ਨਹੀਂ ਲੈ ਸਕੇ ਤਾਂ ਸ਼ਾਹਰੁਖ  ਨੇ ਇਕੱਠੇ ਸੈਲਫੀ ਲਈ।

Shah Rukh Khan

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਦਿੱਲੀ ਦੇ ਸੇਂਟ ਕੋਲੰਬਸ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਸ ਗੱਲ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਵਿੱਚ ਕਰ ਚੁੱਕੇ ਹਨ। ਸ਼ਾਹਰੁਖ ਖ਼ਾਨ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਜਵਾਨ ,ਪਠਾਨ ਅਤੇ ਡੰਕੀ ਵਰਗੀ ਕਈ ਫ਼ਿਲਮਾਂ ਹਨ।

 

You may also like