ਇਹਨਾਂ ਕਲਾਕਾਰਾਂ ਨੇ ਪਰਦੇ 'ਤੇ ਨਿਭਾਇਆ ਸ਼ਹੀਦ ਭਗਤ ਸਿੰਘ ਦਾ ਕਿਰਦਾਰ,ਇੱਕ ਫ਼ਿਲਮ ਨੇ ਤਾਂ ਜਿੱਤੇ ਦੋ ਨੈਸ਼ਨਲ ਅਵਾਰਡ

Written by  Aaseen Khan   |  September 28th 2019 12:14 PM  |  Updated: September 28th 2019 12:14 PM

ਇਹਨਾਂ ਕਲਾਕਾਰਾਂ ਨੇ ਪਰਦੇ 'ਤੇ ਨਿਭਾਇਆ ਸ਼ਹੀਦ ਭਗਤ ਸਿੰਘ ਦਾ ਕਿਰਦਾਰ,ਇੱਕ ਫ਼ਿਲਮ ਨੇ ਤਾਂ ਜਿੱਤੇ ਦੋ ਨੈਸ਼ਨਲ ਅਵਾਰਡ

ਦੇਸ਼ ਦੀ ਆਜ਼ਾਦੀ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਅੱਜ ਯਾਨੀ 28 ਸਤੰਬਰ ਨੂੰ ਦੇਸ਼ ਭਰ 'ਚ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਦੇਸ਼ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਨੂੰ ਬਾਲੀਵੁੱਡ ਸਿਤਾਰਿਆਂ ਨੇ ਵੀ ਪਰਦੇ 'ਤੇ ਬਾਖੂਬੀ ਬਿਆਨ ਕੀਤਾ ਹੈ। 28 ਸਤੰਬਰ 1907 ਨੂੰ ਜਨਮੇ ਸ਼ਹੀਦ ਭਗਤ ਸਿੰਘ ਨੂੰ ਸਿਨੇਮਾ 'ਤੇ ਅਲੱਗ ਢੰਗ ਨਾਲ ਪੇਸ਼ ਕਰਨ ਵਾਲੇ ਹੁਣ ਤੱਕ ਬਹੁਤ ਸਿਤਾਰੇ ਹੋਏ ਹਨ। ਅੱਜ ਅਸੀਂ ਇਸ ਖ਼ਾਸ ਮੌਕੇ ਤੇ ਉਹਨਾਂ ਫ਼ਿਲਮਾਂ ਅਤੇ ਸਿਤਾਰਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਦੇਖ ਦੇਸ਼ ਭਗਤੀ ਦਾ ਜਜ਼ਬਾ ਜਾਗ ਜਾਂਦਾ ਹੈ।

Shaheed Bhagat Singh Birth anniversary Shaheed Bhagat Singh Birth anniversary

ਜੈਰਾਜ ਜਿੰਨ੍ਹਾਂ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ 'ਤੇ ਬਾਲੀਵੁੱਡ ਦੀ ਪਹਿਲੀ ਫ਼ਿਲਮ 'ਸ਼ਹੀਦੇ ਆਜ਼ਮ ਭਗਤ ਸਿੰਘ' ਨਾਮ ਦੀ ਬਣਾਈ ਸੀ। ਇਸ ਫ਼ਿਲਮੀ ਨੂੰ ਜਗਦੀਸ਼ ਗੌਤਮ ਨੇ ਡਾਇਰੈਕਟਰ ਕੀਤਾ ਸੀ।

Shaheed Bhagat Singh Birth anniversary Shaheed Bhagat Singh Birth anniversary

ਇਸ ਤੋਂ ਬਾਅਦ 1963 'ਚ ਸ਼ਹੀਦ ਭਗਤ ਸਿੰਘ ਦੇ ਰੋਲ 'ਚ ਮਸਤਮੌਲਾ ਐਕਟਰ ਸ਼ੰਮੀ ਕਪੂਰ ਨੂੰ ਦੇਖਿਆ ਗਿਆ। ਇਸ ਫ਼ਿਲਮ ਦਾ ਨਾਮ 'ਸ਼ਹੀਦ ਭਗਤ ਸਿੰਘ' ਸੀ। ਕੇ.ਐੱਨ ਬੰਸਲ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ।

Shaheed Bhagat Singh Birth anniversary Shaheed Bhagat Singh Birth anniversary Shaheed Bhagat Singh Birth anniversary

ਦੇਸ਼ ਭਰ 'ਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਨੇ 1965 'ਚ 'ਸ਼ਹੀਦ' ਨਾਮ ਦੀ ਫ਼ਿਲਮ 'ਚ ਭਗਤ ਸਿੰਘ ਦਾ ਕਿਰਦਾਰ ਪਰਦੇ 'ਤੇ ਪੇਸ਼ ਕੀਤਾ। ਉਹਨਾਂ ਨੇ ਵੀ ਕਦੇ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਤੋਂ ਕਦੇ ਪਾਸਾ ਨਹੀਂ ਵੱਟਿਆ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਕ੍ਰਾਂਤੀਕਾਰੀ ਫ਼ਿਲਮਾਂ ਕੀਤੀਆਂ।

Shaheed Bhagat Singh Birth anniversary Shaheed Bhagat Singh Birth anniversary

ਫਿਰ ਲੰਬਾ ਸਮਾਂ ਸ਼ਹੀਦ ਭਗਤ ਸਿੰਘ 'ਤੇ ਕੋਈ ਫ਼ਿਲਮ ਨਹੀਂ ਆਈ ਪਰ 2002 'ਚ ਸੋਨੂੰ ਸੂਦ ਫ਼ਿਲਮ 'ਸ਼ਹੀਦ-ਏ-ਆਜ਼ਮ' ਭਗਤ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਦਰਸ਼ਕਾਂ ਵੱਲੋਂ ਉਹਨਾਂ ਦਾ ਕਿਰਦਾਰ ਕਾਫੀ ਪਸੰਦ ਕੀਤਾ ਗਿਆ।

Shaheed Bhagat Singh Birth anniversary Shaheed Bhagat Singh Birth anniversary

ਉੱਥੇ ਹੀ 2002 'ਚ ਅਜੇ ਦੇਵਗਨ ਵੀ ਸ਼ਹੀਦ ਭਗਤ ਸਿੰਘ ਦੇ ਰੂਪ 'ਚ ਢਲੇ ਹੋਏ ਨਜ਼ਰ ਆਏ। 'ਦ ਲੇਜੈਂਡ ਆਫ਼ ਭਗਤ ਸਿੰਘ' 'ਚ ਅਜੇ ਦੇਵਗਨ ਨੇ ਬਾਖੂਬੀ ਭਗਤ ਸਿੰਘ ਦੇ ਕਿਰਦਾਰ ਨੂੰ ਨਿਭਾਇਆ। ਇਸ ਸਾਲ ਤਿੰਨ ਫ਼ਿਲਮਾਂ ਕ੍ਰਾਂਤੀਕਾਰੀ ਭਗਤ ਸਿੰਘ 'ਤੇ ਫ਼ਿਲਮਾਈਆਂ ਗਈਆਂ ਪਰ 'ਦ ਲੇਜੈਂਡ ਆਫ਼ ਭਗਤ ਸਿੰਘ' ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਫ਼ਿਲਮ ਨੇ 2 ਨੈਸ਼ਨਲ ਅਵਾਰਡ ਜਿੱਤੇ ਅਤੇ ਬੈਸਟ ਫ਼ੀਚਰ ਫ਼ਿਲਮ ਦਾ ਫ਼ਿਲਮ ਫੇਅਰ ਅਵਾਰਡ ਵੀ ਹਾਸਿਲ ਕੀਤਾ। ਰਾਜ ਕੁਮਾਰ ਸੰਤੋਸ਼ੀ ਨੇ ਇਸ ਫ਼ਿਲਮ ਦਾ ਨਿਰਦੇਸ਼ਕ ਕੀਤਾ ਸੀ।

ਹੋਰ ਵੇਖੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ,ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ 

Shaheed Bhagat Singh Birth anniversary Shaheed Bhagat Singh Birth anniversary Shaheed Bhagat Singh Birth anniversary

ਇਸੇ ਸਾਲ ਯਾਨੀ 2002 'ਚ ਦਿਓਲ ਭਰਾ ਵੀ ਕ੍ਰਾਂਤੀਕਾਰੀਆਂ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਏ। ਬੌਬੀ ਦਿਓਲ ਨੇ ਫ਼ਿਲਮ '23 ਮਾਰਚ 1931: ਸ਼ਹੀਦ' 'ਚ ਭਗਤ ਸਿੰਘ ਦਾ ਕਿਰਦਾਰ ਅਦਾ ਕੀਤਾ ਉੱਥੇ ਹੀ ਇਸ ਫ਼ਿਲਮ 'ਚ ਸੰਨੀ ਦਿਓਲ ਚੰਦਰ ਸ਼ੇਖਰ ਅਜ਼ਾਦ ਦੇ ਕਿਰਦਾਰ 'ਚ ਨਜ਼ਰ ਆਏ ਸਨ।

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network