
Shahid Kapoor news: ਸ਼ਾਹਿਦ ਕਪੂਰ ਜੋਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਨਵੇਂ ਸਾਲ ਦੇ ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖ਼ਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਓਟੀਟੀ ਡੈਬਿਊ ਫਰਜ਼ੀ ਦਾ ਪਹਿਲਾ ਟੀਜ਼ਰ ਨੂੰ ਸਟ੍ਰੀਮਿੰਗ ਪਲੇਟਫਾਰਮ ਪ੍ਰਾਈਮ ਵੀਡੀਓ ਦੇ ਨਾਲ ਖੁਦ ਇੰਸਟਾਗ੍ਰਾਮ 'ਤੇ ਜਾਰੀ ਕੀਤਾ। ਜਿਸ ਤੋਂ ਬਾਅਦ ਫੈਨਜ਼ ਫਰਜ਼ੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਹੋਰ ਪੜ੍ਹੋ : ਸ਼ਾਹਰੁਖ ਨੇ ‘ਪਠਾਨ’ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਦੀਪਿਕਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਲੁੱਟਾ ਰਹੇ ਨੇ ਪਿਆਰ

ਦਿ ਫੈਮਿਲੀ ਮੈਨ ਫੇਮ ਰਾਜ ਨਿਦਿਮੋਰੂ ਅਤੇ ਕ੍ਰਿਸ਼ਨਾ ਡੀਕੇ ਦੁਆਰਾ ਨਿਰਦੇਸ਼ਤ, ਵੈੱਬ ਸੀਰੀਜ਼ ਵਿੱਚ ਵਿਜੇ ਸੇਤੂਪਤੀ, ਕੇ ਕੇ ਮੇਨਨ, ਕੁੱਬਰਾ ਸੈਤ, ਰੇਜੀਨਾ ਕੈਸੈਂਡਰਾ, ਜ਼ਾਕਿਰ ਹੁਸੈਨ, ਭੁਵਨ ਅਰੋੜਾ, ਅਮੋਲ ਪਾਲੇਕਰ ਅਤੇ ਰਾਸ਼ੀ ਖੰਨਾ ਵੀ ਹਨ।

ਛੋਟੇ ਟੀਜ਼ਰ ਵੀਡੀਓ ਵਿੱਚ, ਸ਼ਾਹਿਦ ਇੱਕ ਸਟੂਡੀਓ ਦੇ ਅੰਦਰ ਇੱਕ ਕੈਨਵਸ ਉੱਤੇ ਪੇਂਟ ਕਰਦੇ ਹੋਏ, ਕੈਮਰੇ ਵੱਲ ਵੇਖਦੇ ਹੋਏ ਅਤੇ ਕਹਿੰਦੇ ਹੋਏ, "ਮੇਰੀ ਜ਼ਿੰਦਗੀ ਕਾ ਨਯਾ ਪੜਾਅ...ਕੀ ਲੋਕ ਇਸਨੂੰ ਪਸੰਦ ਕਰਨਗੇ? ਪਰ ਇੱਕ ਆਰਟਿਸ ਤਾਂ ਆਰਟਿਸ ਹੁੰਦਾ ਹੈ, ਨਹੀਂ?’। ਫਿਰ ਸ਼ਾਹਿਦ ਕੈਮਰੇ ਵੱਲ ਦੇਖਦੇ ਹੋਏ ਅੱਖ ਮਾਰਦਾ ਹੈ ਅਤੇ ਜਿਵੇਂ ਹੀ ਉਹ ਫਰੇਮ ਤੋਂ ਬਾਹਰ ਨਿਕਲਦਾ ਹੈ, ਉਸ ਦੀ ਪੇਂਟਿੰਗ ਉੱਤੇ ਫਰਜ਼ੀ ਲਿਖਿਆ ਨਜ਼ਰ ਆਉਂਦਾ ਹੈ।

'ਨਯਾ ਸਾਲ ਨਯਾ ਮਾਲ #Farzi @rajanddk #FarziOnPrime #ArtistTohArtistHotaHai ' ਕੈਪਸ਼ਨ ਦੇ ਨਾਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਜੰਮ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਕਮੈਂਟ ਬਾਕਸ ਵਿੱਚ ਫਾਇਰ ਵਾਲੇ ਇਮੋਜੀ ਸ਼ੇਅਰ ਕੀਤੇ ਨੇ। ਰਾਜ ਅਤੇ ਡੀਕੇ ਦੁਆਰਾ ਨਿਰਦੇਸ਼ਤ ਫਰਜ਼ੀ, ਸ਼ਾਹਿਦ ਮੁੱਖ ਭੂਮਿਕਾ ਵਿੱਚ ਹੈ ਅਤੇ ਵਿਜੇ ਸੇਤੂਪਤੀ ਇੱਕ ਸਿਪਾਹੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਜਲਦ ਹੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਇਸ ਪ੍ਰੋਜੈਕਟ ਨੂੰ ਲੈ ਕੇ ਖੁਦ ਸ਼ਾਹਿਦ ਵੀ ਕਾਫੀ ਉਤਸ਼ਾਹਿਤ ਹਨ।
View this post on Instagram