ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ ਨੇ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ,ਪਤੀ ਨਾਲ ਕਿਸ ਕਰਦੀ ਆਈ ਨਜ਼ਰ

written by Pushp Raj | January 24, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ ਸੋਸ਼ਲ ਮੀਡੀਆ'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲਾਂਕਿ ਉਹ ਅਦਾਕਾਰਾ ਨਹੀਂ ਹੈ, ਪਰ ਉਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਲਾਈਮਲਾਈਟ ਵਿੱਚ ਕਿਵੇਂ ਰਹਿਣਾ ਹੈ। ਮੀਰਾ ਕਪੂਰ ਆਪਣੀ ਡਰੈਸਿੰਗ ਸੈਂਸ ਅਤੇ ਲਾਈਫ ਸਟਾਈਲ ਨਾਲ ਵੱਡੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ। ਹੁਣ ਮੀਰਾ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੇ ਅਚਾਨਕ ਹੀ ਉਨ੍ਹਾਂ ਦੇ ਫੈਨਜ਼ ਦੇ ਦਿਨ ਨੂੰ 'ਫੰਨ ਡੇਅ' 'ਚ ਬਦਲ ਦਿੱਤਾ ਹੈ।

ਮੀਰਾ ਨੇ ਪਤੀ ਸ਼ਾਹਿਦ ਕਪੂਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਮੀਰਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਮੀਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ, "Sunday binge"

 

View this post on Instagram

 

A post shared by Mira Rajput Kapoor (@mira.kapoor)

ਇਸ ਤਸਵੀਰ ਵਿੱਚ ਮੀਰਾ ਅਤੇ ਸ਼ਾਹਿਦ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਦੋਵੇਂ ਸ਼ੀਸ਼ੇ ਦੇ ਸਾਹਮਣੇ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਮੀਰਾ ਨੇ ਇਹ ਤਸਵੀਰ ਸ਼ਾਹਿਦ ਕਪੂਰ ਨੂੰ ਵੀ ਟੈਗ ਕੀਤੀ ਹੈ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਨਰਮਦਾ ਨਦੀ ਕਿਨਾਰੇ ਬਤੀਤ ਕੀਤਾ ਸਮਾਂ, ਨੋ ਮੇਅਕਪ ਲੁੱਕ 'ਚ ਆਈ ਨਜ਼ਰ

ਇਸ ਜੋੜੇ ਨੇ ਆਪਣੇ ਸਭ ਤੋਂ ਰੋਮਾਂਟਿਕ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ ਹੈ। ਹਾਲਾਂਕਿ ਇਸ ਤਸਵੀਰ 'ਚ ਕਿਸੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪੋਸਟ 'ਚ ਦੇਖਿਆ ਜਾ ਸਕਦਾ ਹੈ ਕਿ ਮੀਰਾ ਸੈਲਫੀ ਲੈ ਰਹੀ ਹੈ ਅਤੇ ਉਸ ਨੇ ਫੋਨ ਤੋਂ ਆਪਣਾ ਚਿਹਰਾ ਛੁਪਾ ਲਿਆ ਹੈ। ਮੀਰਾ ਨੇ ਸਕਾਈ ਬਲੂ ਰੰਗ ਦੀ ਡਰੈੱਸ ਪਾਈ ਹੋਈ ਹੈ, ਜਦੋਂ ਕਿ ਸ਼ਾਹਿਦ ਕਪੂਰ ਗ੍ਰੇ ਟੀ-ਸ਼ਰਟ ਵਿੱਚ ਨਜ਼ਰ ਆ ਰਹੇ ਹਨ।

ਮੀਰਾ ਵੱਲੋਂ ਸ਼ੇਅਰ ਕਰਨ ਮਗਰੋਂ ਇਹ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਇਸ ਜੋੜੀ ਦੀ ਹੁਣ ਤੱਕ ਦੀ ਸਭ ਤੋਂ ਬੋਲਡ ਤਸਵੀਰ ਹੈ। ਫੈਨਜ਼ ਦੇ ਨਾਲ-ਨਾਲ ਸਾਰੇ ਸੈਲੇਬਸ ਵੀ ਪੋਸਟ 'ਤੇ ਕਮੈਂਟ ਕਰਕੇ ਵੱਖ-ਵੱਖ ਪ੍ਰਤੀਕੀਰਿਆ ਦੇ ਰਹੇ ਹਨ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਮੀਰਾ ਨੇ ਆਪਣੀ ਬੇਹੱਦ ਬੋਲਡ ਮਿਰਰ ਸੈਲਫੀ ਸ਼ੇਅਰ ਕੀਤੀ ਸੀ।

You may also like