ਸ਼ੈਰੀ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | November 12, 2022 10:12am

ਸ਼ੈਰੀ ਮਾਨ (Sharry Maan)  ਨੇ ਨਵੀਂ ਕਾਰ ਲਈ ਹੈ । ਜਿਸ ਦੇ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਵਸੀਰ ਨੂੰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਕਿ ‘ਵੈਲਕਮ ਤੁਹਾਡੀ ਨਵੀਂ ਭਾਬੀ ‘ਅਮਰੀਕਾ ਆਲੀ’ । ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਗਾਇਕ ਨੂੰ ਉਸ ਦੀ ਨਵੀਂ ਕਾਰ ਦੇ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

Sharry Maan Image Source : Instagram

ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਧੀ ਦੀ ਸੁਰੱਖਿਆ ਦੇ ਲਈ ਚੁੱਕਿਆ ਵੱਡਾ ਕਦਮ, ਲਗਾਈਆਂ ਕਈ ਪਾਬੰਦੀਆਂ

ਸ਼ੈਰੀ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ੳੇੁਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹਾਲ ਹੀ ਪਰਮੀਸ਼ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਉਹ ਸੁਰਖੀਆਂ ‘ਚ ਰਹੇ ਹਨ ।

Sharry Maan Image Source : Instagram

ਹੋਰ ਪੜ੍ਹੋ : ਰਾਖੀ ਸਾਵੰਤ ਵੱਲੋਂ ਬੁਆਏ ਫ੍ਰੈਂਡ ਆਦਿਲ ਖ਼ਾਨ ‘ਤੇ ਮਾਮਲਾ ਦਰਜ ਕਰਵਾਏ ਜਾਣ ਦੀਆਂ ਖ਼ਬਰਾਂ ‘ਤੇ ਅਦਾਕਾਰਾ ਨੇ ਦਿੱਤੀ ਸਫ਼ਾਈ

ਕਈ ਵਾਰ ਉਨ੍ਹਾਂ ਨੇ ਪਰਮੀਸ਼ ਵਰਮਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ । ਦੋਵਾਂ ਵਿਚਾਲੇ ਉਸ ਸਮੇਂ ਵਿਵਾਦ ਸ਼ੁਰੂ ਹੋਇਆ ਸੀ, ਜਦੋਂ ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ‘ਚ ਗਏ ਸਨ । ਇਸ ਵਿਆਹ ‘ਚ ਸ਼ੈਰੀ ਮਾਨ ਦਾ ਫੋਨ ਸਿਕਓਰਿਟੀ ਦੇ ਵੱਲੋਂ ਬਾਹਰ ਹੀ ਰੱਖਵਾ ਲਿਆ ਗਿਆ ਸੀ ।

SHARRY MANN Image Source: Instagram

ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਭੜਾਸ ਕੱਢੀ ਅਤੇ ਪਰਮੀਸ਼ ਵਰਮਾ ਨੂੰ ਬਹੁਤ ਬੁਰਾ ਭਲਾ ਬੋਲਿਆ ਸੀ ।

 

View this post on Instagram

 

A post shared by Sharry Mann (@sharrymaan)

 

You may also like