Advertisment

‘ਦੁਆਵਾਂ ਦੇਣਾ ਸਾਡੀ ਧੀ ਨੂੰ’ ਗਾਇਕ ਸ਼ੀਰਾ ਜਸਵੀਰ ਨੇ ਪਾਈ ਭਾਵੁਕ ਪੋਸਟ, ਇਸ ਵਜ੍ਹਾ ਕਰਕੇ ਨਹੀਂ ਮਨਾ ਸਕੇ ਬੇਟੀ ਦਾ ਜਨਮ ਦਿਨ

author-image
By Lajwinder kaur
New Update
‘ਦੁਆਵਾਂ ਦੇਣਾ ਸਾਡੀ ਧੀ ਨੂੰ’ ਗਾਇਕ ਸ਼ੀਰਾ ਜਸਵੀਰ ਨੇ ਪਾਈ ਭਾਵੁਕ ਪੋਸਟ, ਇਸ ਵਜ੍ਹਾ ਕਰਕੇ ਨਹੀਂ ਮਨਾ ਸਕੇ ਬੇਟੀ ਦਾ ਜਨਮ ਦਿਨ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਈ ਹੈ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ । publive-image ਫੇਸਬੁੱਕ ਪੇਜ਼ ਉੱਤੇ ਆਪਣੀ ਧੀ ਏਕਮ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ੀਰਾ ਜਸਵੀਰ ਨੇ ਲਿਖਿਆ ਹੈ , ‘ਅੱਜ ਸਾਡੀ ਧੀ “ਏਕਮ ਕੌਰ ਹੇਰ“ ਦਾ ਜਨਮ ਦਿਨ ਹੈ ਤੈਨੂੰ ਬਹੁਤ ਯਾਦ ਕਰਦਾ ਰਹਿੰਦਾ ਹਾਂ । ਤੇਰੇ ਜਨਮ ਦਿਨ ਦੀ ਖ਼ੁਸ਼ੀ ਵੀ ਬਹੁਤ ਹੈ ਪਰ ਥੋੜਾ ਉਦਾਸ ਵੀ ਹਾਂ ਕਿ ਮੈਂ ਤੇਰੇ ਕੋਲ ਆ ਨਹੀਂ ਸਕਿਆ । ਅਗਰ ਫਲਾਈਟ ਚਲਦੀਆਂ ਹੁੰਦੀਆਂ ਤਾਂ ਮੈਂ ਕਦੀ ਨਹੀਂ ਸੀ ਏਥੇ ਰੁਕਣਾ । ਬੜੀ ਕੋਸ਼ਿਸ਼ ਕੀਤੀ ਪਰ ਆ ਨਹੀਂ ਸਕਿਆ। ਅੱਜ ਤੁਸੀਂ ਬਰਥਡੇਅ ਮਨਾ ਲੈਣਾ । ਜਦੋਂ ਮੈਂ ਤੇਰੇ ਕੋਲ ਆ ਗਿਆ ਤਾਂ ਆਪਾਂ ਇੱਕ ਵਾਰ ਫੇਰ ਬਰਥਡੇਅ ਮਨਾਵਾਂਗੇ। Miss u Ekam. Love u Ekam. Happy birthday ਦੁਆਵਾਂ ਦੇਣਾ ਸਾਡੀ ਧੀ ਨੂੰ’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਏਕਮ ਬੇਟੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । publive-image ਪੰਜਾਬੀ ਗਾਇਕ ਸ਼ੀਰਾ ਜਸਵੀਰ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਸੱਭਿਆਚਾਰਕ ਗੀਤਾਂ ਦੇ ਚੁੱਕੇ ਨੇ । ਉਨ੍ਹਾਂ ਦੇ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment