
Shehenaaz Gill-MC Square Lambardar: ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਕੁਝ ਸਮੇਂ ਪਹਿਲਾਂ ਹੀ ਆਪਣੇ ਨਵੇਂ ਗੀਤ ‘Ghani Syaani’ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਸ਼ਹਿਨਾਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਪਈ ਹੈ। ਫੈਨਜ਼ ਵੀ ਇਸ ਗੀਤ ਨੂੰ ਲੈ ਕੇ ਉਤਸੁਕ ਹਨ।

ਹੋਰ ਪੜ੍ਹੋ : ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਆਲੀਆ ਭੱਟ, ਚਿਹਰੇ 'ਤੇ ਨਜ਼ਰ ਆਈ ਮਾਂ ਬਣਨ ਦੀ ਚਮਕ

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਯੇ ਰਿਹਾ ਪਹਿਲਾ ਪੋਸਟਰ ਸਾਡੇ ਆਉਣ ਵਾਲੇ ਗੀਤ Ghani Syaani with MC SQUARE/LAMBARDAR’। ਉਨ੍ਹਾਂ ਨੇ ਨਾਲ ਹੀ ਦੱਸਿਆ ਹੈ ਕਿ ਇਹ ਗੀਤ 5 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਸ਼ਹਿਨਾਜ਼ ਗਿੱਲ ਅਤੇ ਹਸਲ 2.0 ਦੇ ਜੇਤੂ ਐੱਮਸੀ ਸਕੁਏਅਰ ਇਕੱਠੇ ਗਾਉਂਦੇ ਹੋਏ ਅਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਅਤੇ ਗਾਣੇ ਦੇ ਬੋਲ ਖੁਦ ਐੱਮਸੀ ਸਕੁਏਅਰ ਨੇ ਲਿਖੇ ਹਨ। ਦੋਵਾਂ ਕਲਾਕਾਰਾਂ ਦੇ ਫੈਨਜ਼ ਇਸ ਗੀਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹਨ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ ‘Kisi Ka Bhai Kisi Ki Jaan’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਦੀ ਝੋਲੀ ਕਈ ਹੋਰ ਹਿੰਦੀ ਫ਼ਿਲਮਾਂ ਦੇ ਪ੍ਰੋਜੈਕਟ ਹਨ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ਹੌਸਲਾ ਰੱਖ ਵਿੱਚ ਨਜ਼ਰ ਆਈ ਸੀ।
View this post on Instagram