ਪੁਰਾਣੇ ਅੰਦਾਜ਼ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਰਾਘਵ ਜੁਆਲ ਨੂੰ ਕਿਹਾ 'ਮੇਰੀ ਤਾਰੀਫ ਕਰੋ', ਦੇਖੋ ਵਾਇਰਲ ਵੀਡੀਓ

written by Lajwinder kaur | June 21, 2022

ਪੰਜਾਬ ਦੀ ਕਿਊਟ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਹੀ ਆਪਣੀ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਹ ਰੈਂਪ ਸ਼ੋਅ 'ਚ ਆਪਣੀ ਅਦਾਵਾਂ ਬਿਖੇਰਦੀ ਹੋਈ ਨਜ਼ਰ ਆਈ ਸੀ।

ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀਆਂ ਰੈਂਪ ਵਾਕ ਵਾਲੀਆਂ ਵੀਡੀਓਜ਼ ਖੂਬ ਵਾਇਰਲ ਹੋਈਆਂ ਹਨ। ਹੁਣ ਅਦਾਕਾਰਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਅਭਿਨੇਤਰੀ ਨੂੰ ਆਪਣੀ ਫਿਲਮ 'ਭਾਈਜਾਨ' ਦੇ ਸਹਿ-ਅਦਾਕਾਰ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਨਾਲ ਕਾਰ 'ਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਦੇ ਲਾਡਲੇ ਛੋਟੇ ਬੇਟੇ ਨੇ ਕਿਊਟ ਅੰਦਾਜ਼ ਨਾਲ ‘International Yoga Day’ ‘ਤੇ ਕੀਤਾ ਯੋਗ, ਨੰਨ੍ਹਾ ਜੇਹ ਲੁੱਟ ਰਿਹਾ ਹੈ ਤਾਰੀਫ਼ਾਂ

Shehnaaz Gill grooves to Sidhu Moose Wala's song 'Sohne Lagde' as she makes her ramp debut [Watch Video] Image Source: Instagram
ਵੀਡੀਓ 'ਚ ਸਿਧਾਰਥ ਦਾ ਕਹਿਣਾ ਹੈ ਕਿ ਉਸ ਨੇ ਸ਼ਹਿਨਾਜ਼ ਦਾ ਫ਼ੋਨ ਹਾਈਜੈਕ ਕਰ ਲਿਆ ਹੈ। ਹਰ ਕੋਈ ਫਿਲਟਰ ਨਾਲ ਕੈਮਰੇ 'ਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਸ਼ਰਮਾਉਂਦੇ ਹੋਏ ਰਾਘਵ ਨੂੰ ਵੀ ਕਹਿੰਦੀ ਹੈ ਕਿ ਉਹ ਵੀ ਉਸ ਦੀ ਤਾਰੀਫ਼ ਕਰੋ । ਸ਼ਹਿਨਾਜ਼ ਨੂੰ ਉਸ ਦੇ ਪੁਰਾਣੇ ਅੰਦਾਜ਼ 'ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਜ਼ਰੂਰ ਖੁਸ਼ ਹੋ ਰਹੇ ਹਨ।

Shehnaaz Gill grooves to Sidhu Moose Wala's song 'Sohne Lagde' as she makes her ramp debut [Watch Video] Image Source: Instagram
ਤੁਹਾਨੂੰ ਦੱਸ ਦੇਈਏ ਕਿ ਖਾਸ ਦੋਸਤ ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਤੋਂ ਬਾਅਦ ਸ਼ਹਿਨਾਜ਼ ਸ਼ਾਂਤ ਹੋ ਗਈ ਸੀ। ਉਸ ਨੂੰ ਬਹੁਤ ਹੀ ਘੱਟ ਹਸਦੇ ਤੇ ਇਵੇਂ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ। ਉਹ ਸੋਸ਼ਲ ਮੀਡੀਆ ਤੋਂ ਵੀ ਗਾਇਬ ਸੀ। ਪਰ ਹੁਣ ਅਦਾਕਾਰਾ ਨੇ ਖੁਸ਼ ਰਹਿਣਾ ਸਿੱਖ ਲਿਆ ਹੈ।

shehnaaz gill viral video

ਅਦਾਕਾਰਾ ਇਸ ਫਿਲਮ ਦੀ ਸ਼ੂਟਿੰਗ 'ਤੇ ਪੂਰਾ ਧਿਆਨ ਦੇ ਰਹੀ ਹੈ। ਸ਼ਹਿਨਾਜ਼ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸਲਮਾਨ ਖਾਨ ਦੀ ਇਸ ਫਿਲਮ 'ਚ ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਵੈਂਕਟੇਸ਼ ਵਰਗੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ।

 

You may also like