ਸ਼ਹਿਨਾਜ਼ ਗਿੱਲ ਨੇ ਕੀਤੀ ਜ਼ਿੰਦਗੀ ‘ਚ ਵੱਡੀ ਗਲਤੀ, ਕਿਹਾ ਇਹ ਕੰਮ ਕਰਕੇ ਹੋ ਰਿਹਾ ਪਛਤਾਵਾ

Written by  Rupinder Kaler   |  March 30th 2020 12:20 PM  |  Updated: March 30th 2020 12:20 PM

ਸ਼ਹਿਨਾਜ਼ ਗਿੱਲ ਨੇ ਕੀਤੀ ਜ਼ਿੰਦਗੀ ‘ਚ ਵੱਡੀ ਗਲਤੀ, ਕਿਹਾ ਇਹ ਕੰਮ ਕਰਕੇ ਹੋ ਰਿਹਾ ਪਛਤਾਵਾ

ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਊਨ ਦਾ ਹਰ ਚੀਜ਼ ਤੇ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ । ਲੋਕਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ । ਇਸ ਲਾਕਡਾਊਨ ਦਾ ਅਸਰ ਟੈਲੀਵਿਜ਼ਨ ਇੰਡਸਟਰੀ ਤੇ ਵੀ ਹੋ ਰਿਹਾ ਹੈ । ਸ਼ਹਿਨਾਜ਼ ਗਿੱਲ ਦਾ ਇੱਕ ਰਿਆਲਟੀ ਸ਼ੋਅ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਅਚਾਨਕ ਬੰਦ ਹੋ ਗਿਆ। ਹਾਲਾਂਕਿ ਸ਼ਹਿਨਾਜ਼ ਨੇ ਹੁਣ ਖ਼ੁਲਾਸਾ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਬਣਨ ਤੋਂ ਖ਼ੁਸ਼ ਨਹੀਂ ਸੀ ਤੇ ਇਸ ਨੂੰ ਵੱਡੀ ਗਲਤੀ ਮੰਨਦੀ ਹੈ।

https://www.instagram.com/p/B-UWvxmBmrd/

ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਤੇ ਪਾਰਸ ਛਾਬੜਾ ਇੱਕ ਹੋਰ ਰਿਆਲਟੀ ਸ਼ੋਅ 'ਚ ਨਜ਼ਰ ਆਏ ਸਨ। ਇਸ ਸ਼ੋਅ ਵਿੱਚ ਇਹ ਜੋੜੀ ਆਪਣੇ ਪਾਟਨਰ ਲੱਭਣ ਆਏ ਸਨ। ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਸਿਤਾਰਿਆਂ 'ਤੇ ਸ਼ੋਅ 'ਚ ਸਹੀ ਕੰਮ ਨਾ ਕਰਨ ਦਾ ਇਲਜ਼ਾਮ ਲੱਗਾ ਸੀ ਜਿਸ ਕਰਕੇ ਸ਼ੋਅ ਬੰਦ ਕਰਨਾ ਪਿਆ । ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਲਈ ਆਪਣੀ ਫਲੀਗਿੰਸ ਕਾਰਨ ਜ਼ਿਆਦਾ ਖੁੱਲ੍ਹ ਨਹੀਂ ਸਕੀ।

https://www.instagram.com/p/B-TrsVwhHEY/

ਸ਼ੋਅ 'ਚ ਸ਼ਹਿਨਾਜ਼ ਗਿੱਲ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਸਿਧਾਰਥ ਨਾਲ ਪਿਆਰ ਕਰਦੀ ਹੈ ਉਹ ਕਿਸੇ ਨਾਲ ਜੁੜ ਨਹੀਂ ਸਕਦੀ। ਹੁਣ ਇਹ ਸ਼ੋਅ ਖ਼ਤਮ ਹੋ ਗਿਆ ਹੈ। ਸ਼ਹਿਨਾਜ਼ ਦਾ ਕਹਿਣਾ ਹੈ ਕਿ ਇਸ ਸਵੰਬਰ ਸ਼ੋਅ ਨੂੰ ਸਾਈਨ ਕਰਨਾ ਉਨ੍ਹਾਂ ਦੀ ਵੱਡੀ ਗਲਤੀ ਹੈ। ਈ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਸ਼ਹਿਨਾਜ਼ ਨੇ ਕਿਹਾ ਕਿ 'ਮੁਝਸੇ ਸ਼ਾਦੀ ਕਰੋਗੇ' ਤੇ ਦਸਤਖ਼ਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸੋਚਿਆ ਨਹੀਂ ਸੀ।

https://www.instagram.com/p/B950DS4BDus/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network