ਸ਼ਹਿਨਾਜ਼ ਗਿੱਲ ਨੇ ਆਪਣੀ ਅਦਾਵਾਂ ਦੇ ਨਾਲ ਇੱਕ ਵਾਰ ਫਿਰ ਵਧਾਇਆ ਤਾਪਮਾਨ, ਦੇਖੋ ਨਵੀਆਂ ਤਸਵੀਰਾਂ

written by Lajwinder kaur | May 10, 2022

Shehnaaz Gill Latest Images : ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਹਰ ਸਮੇਂ ਇੰਟਰਨੈੱਟ ਉੱਤੇ ਛਾਈ ਰਹਿੰਦੀ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਜੀ ਹਾਂ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀਆਂ ਰਹਿੰਦੀਆਂ ਹਨ। ਇੱਕ ਵਾਰ ਫਿਰ ਤੋਂ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਤਾਪਮਾਨ ਵਧਾ ਦਿੱਤਾ ਹੈ।

ਹੋਰ ਪੜ੍ਹੋ : ਵਿਆਹ 'ਚ ਲਾੜੇ ਦੀ 'ਸ਼ੇਰਵਾਨੀ' ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ

shehnaaz Gill pic1 image source Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਜੰਮ ਕੇ ਤਾਰੀਫਾਂ ਕਰ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਹਨ। Ishan Singh ਨੇ ਆਪਣੇ ਕੈਮਰੇ 'ਚ ਸ਼ਹਿਨਾਜ਼ ਦੀਆਂ ਅਦਾਵਾਂ ਨੂੰ ਕੈਦ ਕੀਤਾ ਹੈ।

shehnaaz pics image source Instagram

ਤਸਵੀਰਾਂ ‘ਚ ਦੇਖ ਸਕਦੇ ਹੋ ਮੈਰੂਨ ਟਿਊਬਟੌਪ ਦੇ ਨਾਲ ਕਰੀਮ ਰੰਗ ਦੀ ਪੈਟ ਪਾਈ ਹੋਈ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਧੁੱਪ ਦੀ ਰੌਸ਼ਨੀ ਉਸਦੇ ਚਿਹਰੇ ਉੱਤੇ ਪੈ ਰਹੀ ਹੈ। ਕੁਝ ਹੀ ਸਮੇਂ 'ਚ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ 'ਚ ਲਾਈਕਸ ਆ ਚੁੱਕੇ ਹਨ। ਹਰ ਕੋਈ ਸ਼ਹਿਨਾਜ਼ ਦੀ ਲੁੱਕ ਦੀ ਤਾਰੀਫ ਕਰ ਰਿਹਾ ਹੈ।

Shehnaaz Gill image source Instagram

ਦੱਸ ਦਈਏ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਨਾਂ 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਦੀ ਲਿਸਟ 'ਚ ਸ਼ਾਮਿਲ ਹੋਇਆ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਦੇ ਵਰਕ ਫਰੰਟ ਦੀ ਤਾਂ ਉਹ ਕਈ ਬ੍ਰੈਂਡਸ ਦੇ ਲਈ ਕੰਮ ਕਰ ਰਹੀ ਹੈ।

ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ। ਅਦਾਕਾਰੀ ਦੇ ਨਾਲ ਉਹ ਵਧੀਆ ਗਾਇਕਾ ਵੀ ਹੈ। ਉਹ ਕਈ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

 

 

View this post on Instagram

 

A post shared by Shehnaaz Gill (@shehnaazgill)

You may also like