ਮਰਹੂਮ ਸਿਧਾਰਥ ਸ਼ੁਕਲਾ ਦੀ Birth Anniversary ‘ਤੇ ਸ਼ਹਿਨਾਜ਼ ਗਿੱਲ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ

Reported by: PTC Punjabi Desk | Edited by: Lajwinder kaur  |  December 13th 2021 12:07 PM |  Updated: December 13th 2021 12:07 PM

ਮਰਹੂਮ ਸਿਧਾਰਥ ਸ਼ੁਕਲਾ ਦੀ Birth Anniversary ‘ਤੇ ਸ਼ਹਿਨਾਜ਼ ਗਿੱਲ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ

ਦਿੱਗਜ ਅਦਾਕਾਰ ਅਤੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla)ਜੋ ਭਾਵੇਂ ਸਾਡੇ ਵਿਚਕਾਰ ਮੌਜੂਦ ਨਹੀਂ ਪਰ ਅੱਜ ਵੀ ਹਰ ਕੋਈ ਉਨ੍ਹਾਂ ਨੂੰ ਦਿਲ ਤੋਂ ਯਾਦ ਕਰਦਾ ਹੈ। ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਸੀ। ਬੀਤੇ ਦਿਨੀਂ ਯਾਨੀਕਿ 12 ਦਸਬੰਰ ਨੂੰ ਸਿਧਾਰਥ ਸ਼ੁਕਲਾ ਦਾ ਜਨਮਦਿਨ ਸੀ। ਜਿਸ ਕਰਕੇ ਹਰ ਕਿਸੇ ਨੇ ਉਨ੍ਹਾਂ ਯਾਦ ਕੀਤਾ ਤੇ ਬਰਥਡੇਅ ਵਿਸ਼ ਆਪੋ ਆਪਣੇ ਅੰਦਾਜ਼ ‘ਚ ਕੀਤਾ (Sidharth Shukla's birth anniversary)।

ਹੋਰ ਪੜ੍ਹੋ : ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

happy birthday sidharth shukla

ਜੇਕਰ ਉਹ ਅੱਜ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੇ ਆਪਣਾ 41ਵਾਂ ਜਨਮਦਿਨ ਮਨਾਇਆ ਹੁੰਦਾ ਪਰ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਅਤੇ ਕਰੀਬੀ ਦੋਸਤ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਹਨ। ਸਿਧਾਰਥ ਸ਼ੁਕਲਾ ਦੀ ਸਭ ਤੋਂ ਕਰੀਬੀ ਦੋਸਤ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਸੋਸ਼ਲ ਮੀਡੀਆ ਰਾਹੀਂ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਿਧਾਰਥ ਸ਼ੁਕਲਾ ਦੀ ਇਕ ਐਡਿਟ ਕੀਤੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਦੇਖ ਸਕਦੇ ਹੋ ਸਿਧਾਰਥ ਸ਼ੁਕਲਾ ਜੋ ਕਿ ਮੁਸਕਰਾ ਰਹੇ ਨੇ ।

ਹੋਰ ਪੜ੍ਹੋ : ਪਿਛਲੇ ਸਾਲ ਸ਼ਹਿਨਾਜ਼ ਨੇ ਇਸ ਤਰ੍ਹਾਂ ਮਨਾਇਆ ਸੀ ਸਿਧਾਰਥ ਸ਼ੁਕਲਾ ਦਾ ਜਨਮਦਿਨ, ਸੋਸ਼ਲ ਮੀਡੀਆ ‘ਤੇ ਟਰੈਂਡ ਕਰ ਰਿਹਾ ਹੈ #HBDSidharthShukla

ਸਿਧਾਰਥ ਸ਼ੁਕਲਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਰਹੂਮ ਅਦਾਕਾਰ ਅਤੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ  ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਨੇ।

Image Source- Google

ਦੱਸ ਦੇਈਏ ਕਿ 40 ਸਾਲਾਂ ਸਿਧਾਰਥ ਸ਼ੁਕਲਾ ਦੀ ਮੌਤ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਕਰੀਬੀ ਬਹੁਤ ਵੱਡੇ ਸਦਮੇ ਚ ਚੱਲ ਗਏ ਸੀ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਵੀ ਪੂਰੀ ਤਰ੍ਹਾਂ ਟੁੱਟ ਗਈ ਸੀ। ਹਾਲ ਹੀ 'ਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਗੀਤ 'ਅਧੂਰਾ' ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਖੁਦ ਸ਼ਹਿਨਾਜ਼ ਗਿੱਲ ਆਪਣੀ ਆਵਾਜ਼ ‘ਚ ‘ਤੂੰ ਯਹੀ ਹੈ’ ਗੀਤ ਲੈ ਕੇ ਆਈ ਸੀ। ਜਿਸ ਨੂੰ ਉਨ੍ਹਾਂ ਨੇ ਆਪਣੇ ਅੰਦਾਜ਼ ਦੇ ਨਾਲ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਸੀ। ਦੱਸ ਦਈਏ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਹੀ ਸਿੱਡਨਾਜ਼ ਦਾ ਨਾਂਅ ਦਿੱਤਾ ਗਿਆ ਸੀ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network